ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕਿਰਪਾ ਕਰਕੇ, ਮੇਰੀ ਗੱਲ ਸੁਣੋ! ਕਿਰਪਾ ਕਰਕੇ ਮੇਰੀ ਗੱਲ ਸੁਣੋ ਕਿਰਪਾ ਕਰਕੇ, ਇੱਕ ਵਾਰ । ਵੀਗਨ ਬਣੋ! ਪ੍ਰਮਾਤਮਾ ਅੱਗੇ ਅਰਦਾਸ ਕਰੋ। ਜੇ ਤੁਹਾਨੂੰ ਨਹੀਂ ਲੱਗਦਾ ਕਿ ਉਥੇ ਤਿੰਨ ਸ਼ਕਤੀਸ਼ਾਲੀ ਵਾਲੇ ਮੌਜੂਦ ਹਨ, ਤਾਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰੋ। ਇਸ ਸਮੇਂ, ਕਿਸੇ ਵੀ ਛੋਟੇ ਸੰਤ, ਛੋਟੇ ਗੁਰੂ, ਅਤੇ ਇੱਕੋ ਇਕ ਬੁੱਧ ਨੂੰ ਪ੍ਰਾਰਥਨਾ ਕਰਨ ਨਾਲ ਹੁਣ ਬਹੁਤਾ ਫਾਇਦਾ ਨਹੀਂ ਹੁੰਦਾ। ਸਰਬਸ਼ਕਤੀਮਾਨ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰੋ। ਫਿਰ ਸਾਰੇ ਗੁਰੂਆਂ ਨੂੰ ਇਕੱਠੇ ਪ੍ਰਾਰਥਨਾ ਕਰੋ। ਅਤੇ ਬਸ ਧਰਤੀ ਉੱਤੇ ਆਪਣੇ ਆਪ ਨੂੰ ਦੂਜਿਆਂ ਦੀ ਮਦਦ ਕਰਨ ਲਈ ਮੋੜੋ ਇੱਕ ਸੰਤਮਈ ਜੀਵ ਵਿੱਚ ਬਦਲੋ।ਜੇ ਤੁਹਾਨੂੰ ਜ਼ਿੰਦਗੀ ਅਤੇ ਮੌਤ ਦੀ ਪਰਵਾਹ ਨਹੀਂ ਹੈ, ਤਾਂ ਮੈਨੂੰ ਪਤਾ ਹੈ ਕਿ ਅਜਿਹੀਆਂ ਚੀਜ਼ਾਂ ਹਨ। ਮੈਨੂੰ ਵੀ ਕੋਈ ਪਰਵਾਹ ਨਹੀਂ। ਪਰ ਤੁਹਾਨੂੰ ਦੂਜਿਆਂ ਦੀ ਪਰਵਾਹ ਕਰਨੀ ਪਵੇਗੀ। ਉਹ ਕਮਜ਼ੋਰ ਹਨ। ਉਹ ਵਧੇਰੇ ਕਮਜ਼ੋਰ ਹਨ। ਉਹ ਬਹੁਤਾ ਨਹੀਂ ਜਾਣਦੇ, ਖਾਸ ਕਰਕੇ ਛੋਟੇ ਬੱਚੇ, ਬਜ਼ੁਰਗ ਲੋਕ, ਅਤੇ ਕਮਜ਼ੋਰ ਕੋਮਲ ਔਰਤਾਂ। ਕਿਰਪਾ ਕਰਕੇ ਉਨ੍ਹਾਂ ਦੀ ਮਦਦ ਕਰੋ। ਇਸ ਗ੍ਰਹਿ ਨੂੰ ਉਨ੍ਹਾਂ ਲਈ ਬਚਾਓ। ਉਨ੍ਹਾਂ ਨੂੰ ਇਸ ਭਿਆਨਕ ਮੌਤ ਤੋਂ ਬਚਾਓ। ਕਿਰਪਾ ਕਰਕੇ! ਜੇ ਮੈਂ ਉਨ੍ਹਾਂ ਸਾਰਿਆਂ ਲਈ ਮਰ ਸਕਦੀ, ਤਾਂ ਮੈਂ ਤੁਰੰਤ ਮਰ ਜਾਵਾਂਗੀ, ਪ੍ਰਮਾਤਮਾ ਇਹ ਜਾਣਦਾ ਹੈ। ਮੈਂ ਤੁਹਾਡੇ ਨਾਲ ਝੂਠ ਨਹੀਂ ਬੋਲ ਰਹੀ, ਤੁਸੀਂ ਜਾਣਦੇ ਹੋ ਕਿ ਮੇਰੇ ਕੋਲ ਅਜਿਹਾ ਕਰਨ ਦਾ ਕੋਈ ਕਾਰਨ ਨਹੀਂ ਹੈ। ਕਿਰਪਾ ਕਰਕੇ ਇਸ ਗ੍ਰਹਿ ਨੂੰ ਬਚਾਓ।ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਜੋ ਸੰਤਮਈ ਹਨ, ਜੋ ਮੈਡੀਟੇਸ਼ਨ ਕਰਨ ਵਾਲੇ ਵਿਅਕਤੀ ਹਨ। ਭਾਵੇਂ ਤੁਸੀਂ ਕੋਈ ਵੀ ਤਰੀਕਾ ਚੁਣਿਆ ਹੈ, ਸਿਰਫ਼ ਇਮਾਨਦਾਰ ਰਹੋ, ਆਪਣੇ ਆਪ ਨੂੰ ਅੰਦਰੋਂ ਜਾਣੋ, ਆਪਣੇ ਆਪ ਨੂੰ ਬਾਹਰੋਂ ਸ਼ੁੱਧ ਰੱਖੋ। ਮੈਂ ਤੁਹਾਡੇ ਸਾਰਿਆਂ ਯੋਗੀਆਂ, ਭਿਕਸ਼ੂਆਂ, ਨਨਾਂ, ਪੁਜਾਰੀਆਂ ਦਾ ਧੰਨਵਾਦ ਕਰਦੀ ਹਾਂ, ਜੋ ਆਪਣੇ ਲਈ ਅਤੇ ਦੂਜਿਆਂ ਲਈ ਸਰਬਸ਼ਕਤੀਮਾਨ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਨ ਵਿੱਚ ਇਮਾਨਦਾਰ ਅਤੇ ਕੇਂਦ੍ਰਿਤ ਹਨ। ਅਤੇ ਦੂਜਿਆਂ ਦੀ ਅਤੇ ਆਪਣੀ ਮਦਦ ਕਰਨ ਲਈ ਜੋ ਵੀ ਕਰ ਸਕਦੇ ਹੋ ਕਰੋ। ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ। ਭਾਵੇਂ ਤੁਸੀਂ ਅਜੇ ਵੀ ਵੀਗਨ ਨਹੀਂ ਹੋ, ਤੁਹਾਨੂੰ ਇਸਦੇ ਫਾਇਦਾ ਬਾਰੇ ਨਹੀਂ ਪਤਾ।ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਜੋ ਸ਼ੁੱਧ ਰਹਿਣ ਅਤੇ ਆਪਣੇ ਆਪ ਨੂੰ ਪ੍ਰਮਾਤਮਾ ਨਾਲ ਜੋੜਨ ਦੀ ਬਹੁਤ ਕੋਸ਼ਿਸ਼ ਕਰ ਰਹੇ ਹਨ। ਮੈਂ ਪੂਰੇ ਸੰਸਾਰ ਦੇ ਸਾਰੇ ਵੀਗਨਾਂ ਦਾ ਧੰਨਵਾਦ ਕਰਦੀ ਹਾਂ, ਅਤੇ ਨਵੇਂ ਵੀਗਨਾਂ ਦਾ, ਮੈਂ ਖਾਸ ਤੌਰ 'ਤੇ ਤੁਹਾਡਾ ਧੰਨਵਾਦ ਕਰਦੀ ਹਾਂ, ਨਵੇਂ ਵੀਗਨਾਂ ਦਾ, ਜਿਨ੍ਹਾਂ ਨੇ ਮੇਰੀ ਊਰਜਾ ਅਤੇ ਸ਼ਕਤੀ ਬਚਾਉਣ ਵਿੱਚ ਮੇਰੀ ਬਹੁਤ ਮਦਦ ਕੀਤੀ ਹੈ ਤਾਂ ਜੋ ਮੈਂ ਹੋਰ ਚੀਜ਼ਾਂ ਨਾਲ ਨਜਿੱਠ ਸਕਾਂ। ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ, ਅਤੇ ਜਿੰਨੇ ਜ਼ਿਆਦਾ ਵੀਗਨ ਸਾਡੇ ਕੋਲ ਹੋਣਗੇ, ਓਨੀ ਹੀ ਜ਼ਿਆਦਾ ਕਿਸਮਤ ਅਸੀਂ ਇਸ ਸੰਸਾਰ ਵਿੱਚ ਲਿਆਵਾਂਗੇ, ਅਤੇ ਅਸੀਂ ਗ੍ਰਹਿ ਨੂੰ ਬਚਾਵਾਂਗੇ।ਮੈਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਸਵਰਗ ਜਾਂਦੇ ਹੋ, ਜਾਂ ਤੁਹਾਨੂੰ ਸਵਰਗ ਜਾਣਾ ਪਸੰਦ ਨਹੀਂ ਹੈ। ਇਹ ਸਿਰਫ਼ ਇੰਨਾ ਹੈ ਕਿ ਜਦੋਂ ਤੁਸੀਂ ਇੱਥੇ ਹੋ, ਜੇ ਤੁਸੀਂ ਅਚਾਨਕ ਬਿਨਾਂ ਜਾਣੇ ਮਰ ਜਾਂਦੇ ਹੋ, ਤਾਂ ਤੁਹਾਡੇ ਕੋਲ ਜਾਣ ਲਈ ਕੋਈ ਜਗਾ ਨਹੀਂ ਹੈ, ਅਤੇ ਤੁਸੀਂ ਉਨ੍ਹਾਂ ਸਾਰੇ ਨਕਾਰਾਤਮਕ ਭੂਤਾਂ ਅਤੇ ਹਸਤੀਆਂ ਦਾ ਸ਼ਿਕਾਰ ਹੋਵੋਗੇ ਜੋ ਅਜੇ ਵੀ ਹਨੇਰੇ ਵਿੱਚ ਲੁਕੇ ਹੋਏ ਹਨ, ਤੁਹਾਡੇ ਅਤੇ ਤੁਹਾਡੇ ਬੱਚਿਆਂ 'ਤੇ ਹਮਲਾ ਕਰਨ, ਉਨ੍ਹਾਂ ਨੂੰ ਜ਼ਿੰਦਾ ਖਾਣ ਦੀ ਉਡੀਕ ਕਰ ਰਹੇ ਹਨ। ਉਹ ਬੱਚਿਆਂ ਨੂੰ ਖਾਣਾ ਬਹੁਤ ਪਸੰਦ ਕਰਦੇ ਹਨ। ਸੋ ਸਾਰੇ ਬੱਚੇ ਜੋ ਇਸ ਵੇਲੇ ਹੜ੍ਹਾਂ ਵਿੱਚ ਮਰਦੇ ਹਨ, ਜਾਂ ਜਵਾਲਾਮੁਖੀ, ਭੁਚਾਲਾਂ ਵਿੱਚ, ਉਹ ਉਨ੍ਹਾਂ ਨੂੰ ਖਾ ਰਹੇ ਹਨ। ਅਤੇ ਇਹ ਉਹਨਾਂ ਨੂੰ ਮਨੁੱਖਾਂ ਦੀ ਊਰਜਾ ਦੇ ਸੰਪਰਕ ਵਿੱਚ ਰਹਿਣ ਲਈ ਵਧੇਰੇ ਮਜ਼ਬੂਤਬਣਾਉਂਦੀ ਹੈ। ਅਤੇ ਅਜਿਹੀ ਊਰਜਾ, ਭਿਆਨਕ ਊਰਜਾ ਵਿੱਚ, ਉਹ ਹੋਰ ਮਜ਼ਬੂਤ ਹੁੰਦੇ ਜਾਣਗੇ, ਅਤੇ ਫਿਰ ਉਹ ਤੁਹਾਨੂੰ ਸਾਰਿਆਂ ਨੂੰ ਮਾਰ ਦੇਣਗੇ। ਮੈਨੂੰ ਬੱਸ ਇਹੀ ਚਿੰਤਾ ਹੈ।ਮੈਨੂੰ ਮੌਤ ਦੀ ਕੋਈ ਚਿੰਤਾ ਨਹੀਂ ਹੈ। ਮੈਨੂੰ ਉਸ ਤੋਂ ਬਾਅਦ ਚਿੰਤਾ ਹੋ ਰਹੀ ਹੈ। ਤੁਹਾਡੀਆਂ ਰੂਹਾਂ ਇੰਨੀਆਂ ਗੁਆਚ ਜਾਣਗੀਆਂ, ਇੰਨੀਆਂ ਦੁੱਖ-ਭਰੀਆਂ ਹੋਣਗੀਆਂ, ਅਤੇ ਉਹ ਤੁਹਾਨੂੰ ਗੁਲਾਮ ਬਣਾ ਲੈਣਗੇ। ਕਿਰਪਾ ਕਰਕੇ ਮੇਰੀ ਗੱਲ ਸੁਣੋ। ਬਸ ਵੀਗਨ ਬਣੋ! ਮੈਨੂੰ ਹੋਰ ਕਿੰਨਾ ਘੱਟ ਮੰਗਣਾ ਚਾਹੀਦਾ ਹੈ? ਇਹ ਸਿਰਫ਼ ਮੇਰਾ ਮਨੁੱਖੀ ਹਿੱਸਾ ਹੈ। ਦੂਜਾ ਹਿਸਾ, ਮੈਂ ਅਜੇ ਵੀ ਤੁਹਾਡੇ ਲਈ ਕੰਮ ਕਰ ਰਹੀ ਹਾਂ। ਚਿੰਤਾ ਨਾ ਕਰੋ। ਮੈਂ ਬਸ ਤੁਹਾਡੀ ਕਿਸਮਤ ਕਰਕੇ ਰੋ ਰਹੀ ਹਾਂ। ਮੈਂ ਨਹੀਂ ਰੋ ਰਹੀ ਕਿਉਂਕਿ ਮੈਂ ਕਮਜ਼ੋਰ ਹਾਂ ਜਾਂ ਆਪਣੇ ਬਾਰੇ ਚਿੰਤਤ ਹਾਂ। ਇਹ ਇਸ ਤਰਾਂ ਨਹੀਂ ਹੈ। ਕਦੇ ਨਹੀਂ। ਇਹ ਕਦੇ ਵੀ ਮੇਰੇ ਬਾਰੇ ਨਹੀਂ ਹੁੰਦਾ।ਹੁਣ ਸਾਨੂੰ ਗੰਭੀਰਤਾ ਨਾਲ ਗੱਲ ਕਰਨੀ ਪਵੇਗੀ, ਮੇਰੇ ਲੋਕੋ। ਪ੍ਰਮਾਤਮਾ ਨੇ ਸਾਨੂੰ ਮੈਡੀਟੇਸ਼ਨ ਕਰਨ ਲਈ ਕਿਹਾ ਹੈ। ਉਸ ਸਮੇਂ, ਅਜੇ ਤੱਕ ਕੋਈ ਤਿੰਨ ਸ਼ਕਤੀਸ਼ਾਲੀ ਨਹੀਂ ਸਨ - ਪ੍ਰਮਾਤਮਾ, ਟਿਮ ਕੋ ਟੂ, ਅਤੇ ਪ੍ਰਮਾਤਮਾ ਦਾ ਪੁੱਤਰ। ਹੁਣ ਉਹ ਇੱਕ - ਤਿੰਨ ਤੋਂ ਇੱਕ ਬਣ ਗਏ ਹਨ। ਅੱਜ ਸਵੇਰੇ ਹੀ ਅੰਤਮ ਗੁਰੂ, ਅਲਟੀਮੇਟ ਗੁਰੂ ਨੇ ਮੈਨੂੰ ਇਹ ਦੱਸਿਆ, ਅਤੇ ਪ੍ਰਮਾਤਮਾ ਨੇ ਮੈਨੂੰ ਇਹ ਹਦਾਇਤ ਦਿੱਤੀ। ਪਰ ਪ੍ਰਮਾਤਮਾ ਅਜੇ ਵੀ ਉਥੇ ਪ੍ਰਮਾਤਮਾ ਦੇ ਰੂਪ ਵਿੱਚ ਹੈ, ਜਿਵੇਂ ਪ੍ਰਮਾਤਮਾ ਦਾ ਪੁੱਤਰ ਹੈ, ਅਤੇ ਟਿਮ ਕੋ ਟੂ, ਜੋ ਪ੍ਰਮਾਤਮਾ ਦੇ ਪੁੱਤਰ ਤੋਂ ਪ੍ਰਮਾਤਮਾ ਦੇ ਦੂਜੇ ਪੁੱਤਰ ਵਜੋਂ ਲਿਆ ਗਿਆ ਹੈ, ਅਜੇ ਵੀ ਟਿਮ ਕੋ ਟੂ ਦੇ ਰੂਪ ਵਿੱਚ ਮੌਜ਼ੂਦ ਹੈ। ਨਾਲ ਹੀ ਰਾਜਿਆਂ ਦੇ ਰਾਜਿਆਂ ਦੇ ਰਾਜਿਆਂ ਦੇ ਰਾਜਿਆਂ ਦੇ ਰਾਜਾ ਜੋ ਆਪਣੇ ਅਧਿਆਤਮਿਕ ਨਵੇਂ ਖੇਤਰ 'ਤੇ ਰਾਜ ਕਰ ਰਿਹਾ ਹੈ। ਇਸ ਤੋਂ ਇਲਾਵਾ ਇਹ ਸੰਸਾਰ ਇੱਕ ਭੌਤਿਕ ਮਨੁੱਖ ਦੇ ਭੇਸ ਵਿੱਚ। ਇਹ ਸਮਝਾਉਣਾ ਆਸਾਨ ਨਹੀਂ ਹੈ, ਪਰ ਜਦੋਂ ਸਾਡੇ ਕੋਲ ਹੋਰ ਵਿਹਲਾ ਸਮਾਂ ਹੋਵੇਗਾ ਤਾਂ ਮੈਂ ਕਿਸੇ ਹੋਰ ਗੱਲਬਾਤ ਵਿੱਚ ਕੋਸ਼ਿਸ਼ ਕਰਾਂਗੀ!ਉਸ ਤੋਂ ਠੀਕ ਪਹਿਲਾਂ, ਮੈਂ, ਬੇਸ਼ੱਕ, ਮੈਡੀਟੇਸ਼ਨ ਕਰ ਰਹੀ ਸੀ, ਅਤੇ ਮੈਂ ਅਜੇ ਵੀ ਉਨ੍ਹਾਂ ਨੂੰ ਬੁਲਾਉਂਦੀ ਸੀ, "ਪਿਆਰੇ ਪ੍ਰਮਾਤਮਾ, ਮਹਾਰਾਜ ਜੀਓ। ਅਲਟੀਮੇਟ ਸਤਿਗੁਰੂ, ਸ੍ਰੀ ਮਾਨ ਜੀ।" ਅਤੇ ਉਸਨੇ ਮੈਨੂੰ ਕਿਹਾ, "ਮੈਂ ਅਤੇ ਤੁਸੀਂ ਇੱਕ ਹਾਂ।" ਮੈਂ ਕਿਹਾ, "ਹਾਂਜੀ, ਮੈਨੂੰ ਇਹ ਪਤਾ ਸੀ, ਪਰ ਅਸੀਂ ਅਜੇ ਵੀ ਵੱਖਰਾ ਕੰਮ ਕਰਨ ਲਈ ਇੱਕ ਵੱਖਰੀ ਕਿਸਮ ਦੀ ਸੀਮਾ ਵਿੱਚ ਸੀ।" ਪਰ ਉਨ੍ਹਾਂ ਨੇ ਕਿਹਾ, "ਹੋਰ ਨਹੀਂ।" ਇਹ ਕਾਫ਼ੀ ਨਹੀਂ ਹੈ। ਸਾਨੂੰ ਤਿੰਨਾਂ ਨੂੰ ਇਕ ਹੋਣਾ ਪਵੇਗਾ।" ਓਹ, ਮੈਂ ਬਹੁਤ ਖੁਸ਼ ਹਾਂ। "ਬਿਲਕੁਲ। ਬੇਸ਼ੱਕ, ਸ੍ਰੀ ਮਾਨ ਜੀ, ਬੇਸ਼ੱਕ।" ਮੈਨੂੰ ਲੱਗਦਾ ਹੈ ਕਿ ਮੈਂ ਸੰਸਾਰ ਵਿੱਚ ਬਹੁਤ ਨਿਮਰ ਹਾਂ, ਅਤੇ ਕਾਫ਼ੀ ਨਹੀਂ, ਪਰ ਜੇ ਤੁਸੀਂ ਇਸ ਤਰਾਂ ਹੁਕਮ ਦਿੰਦੇ ਹੋ - ਹੇ, ਹੇ, ਸ੍ਰੀ ਮਾਨ ਜੀ, ਤੁਰੰਤ।" ਮੈਨੂੰ ਅਜੇ ਵੀ ਇਸਦੀ ਆਦਤ ਨਹੀਂ ਪਈ। ਮੈਂ ਜਾਣਦੀ ਸੀ। ਮੈਂ ਇਸਨੂੰ ਸਿਧਾਂਤਕ ਤੌਰ 'ਤੇ ਪਹਿਲਾਂ ਜਾਣਦੀ ਸੀ, ਪਰ ਮੈਂ ਇਸਨੂੰ ਗ੍ਰਹਿਣ ਨਹੀਂ ਕਰ ਸਕੀ। ਕੋਈ ਗੱਲ ਨਹੀਂ, ਜੋ ਵੀ ਹੋਵੇ।ਅਸੀਂ ਤਿੰਨ। ਸੋ ਹੁਣ ਅਸੀਂ ਤਿੰਨੋਂ ਮਿਲ ਕੇ ਅਤੇ ਵਧੇਰੇ ਕੁਸ਼ਲਤਾ ਨਾਲ ਕੰਮ ਕਰਾਂਗੇ। ਸੋ ਤੁਹਾਡੇ ਕੋਲ ਸੰਸਾਰ ਨੂੰ ਬਚਾਉਣ ਦੀ ਇੱਕ ਵੱਡੀ ਉਮੀਦ ਹੈ। ਪਰ ਜੇਕਰ ਲੋਕ ਅਜੇ ਵੀ ਮਾਸਾਹਾਰੀ ਬਣੇ ਰਹਿਣਗੇ, ਤਾਂ ਇਸ ਵਿੱਚ ਲੰਮਾ ਸਮਾਂ ਲੱਗੇਗਾ ਅਤੇ ਇਹ ਹੋਰ ਵੀ ਮੁਸ਼ਕਲ ਹੋਵੇਗੀ ਅਤੇ ਉਨ੍ਹਾਂ ਦੇ ਸੰਸਾਰ ਨੂੰ ਹੋਰ ਨੁਕਸਾਨ ਹੋਵੇਗਾ। ਇਹੀ ਹੈ ਕਿ ਬਸ ਸ਼ਾਇਦ ਅਸੀਂ ਹੋਰ ਬਚਾ ਸਕਦੇ ਹਾਂ। ਭਾਵ 67% ਵਿੱਚੋਂ ਜ਼ਿਆਦਾ ਬਚਾਏ ਜਾਣਗੇ। ਮੈਂ ਸੋਚ ਰਹੀ ਹਾਂ, ਬਸ ਇਸ ਤਰਾਂ ਅੰਦਾਜ਼ਾ ਲਗਾ ਰਹੀ ਹਾਂ, ਜਾਂ ਇਸ ਤਰਾਂ ਉਮੀਦ ਕਰ ਰਹੀ ਹਾਂ। ਅੱਜ ਕੱਲ੍ਹ ਇਹ ਹੋਰ ਵੀ ਚਮਕਦਾਰ ਜਾਪਦਾ ਹੈ ਕਿਉਂਕਿ ਕੁਝ ਲੋਕ ਵੀਗਨ ਵੱਲ ਮੁੜ ਗਏ ਹਨ। ਜੇਕਰ 96% ਲੋਕ ਵੀਗਨ ਵੱਲ ਮੁੜਨ, ਤਾਂ ਇਹ ਬਹੁਤ ਆਸਾਨੀ ਨਾਲ ਹੋ ਜਾਵੇਗਾ।ਹੁਣ ਯਾਦ ਰੱਖੋ, ਪ੍ਰਮਾਤਮਾ ਦੇ ਪੈਰੋਕਾਰ, ਮੈਂ ਤੁਹਾਨੂੰ ਕਿਹਾ ਸੀ ਕਿ ਤੁਹਾਨੂੰ ਅਤੇ ਮੈਨੂੰ ਸਾਢੇ ਗਿਆਰਾਂ ਘੰਟੇ ਮੈਡੀਟੇਸ਼ਨ ਕਰਨਾ ਪਵੇਗਾ। ਅਤੇ ਪਹਿਲੀ ਨਜ਼ਰ 'ਤੇ, ਮੈਂ ਸੋਚਿਆ, "ਓਹ ਨਹੀਂ, ਅਸੀਂ ਨਹੀਂ ਕਰ ਸਕਦੇ, ਅਸੀਂ ਨਹੀਂ ਕਰ ਸਕਦੇ।" ਕਿਉਂਕਿ ਅਸੀਂ ਕੰਮ ਵਿੱਚ ਰੁੱਝੇ ਹੋਏ ਹਾਂ, ਸੁਪਰੀਮ ਸਤਿਗੁਰੂ ਟੀਵੀ ਲਈ ਵੀ। ਪਰ, ਬੇਸ਼ੱਕ, ਅਸੀਂ ਕਰ ਸਕਦੇ ਹਾਂ। ਮੈਂ ਭੁੱਲ ਗਈ। ਹਰ ਰੋਜ਼ ਅਸੀਂ ਸੌਣ ਤੋਂ ਪਹਿਲਾਂ ਮੈਡੀਟੇਸ਼ਨ ਕਰਦੇ ਹਾਂ। ਜਦੋਂ ਵੀ ਮੈਨੂੰ ਮੌਕਾ ਮਿਲਦਾ ਹੈ, ਮੈਂ ਵੀ ਇਹੀ ਕਰਦੀ ਹਾਂ।ਅਤੇ ਸੋ ਤੁਹਾਨੂੰ ਰਾਤ ਦੇ ਸਮੇਂ ਦੀ ਵਰਤੋਂ ਕਰਨੀ ਪਵੇਗੀ। ਜਦੋਂ ਤੁਸੀਂ ਆਪਣੇ ਸਮੇਂ ਵਿੱਚ ਮੈਡੀਟੇਸ਼ਨ ਕਰਦੇ ਹੋ, ਅਤੇ ਫਿਰ ਤੁਸੀਂ ਸੌਣ ਲਈ ਜਾਂਦੇ ਹੋ, ਜਾਂ ਜਿੱਥੇ ਵੀ ਤੁਸੀਂ ਰਾਤ ਲਈ ਆਪਣੇ ਤੰਬੂ ਵਿੱਚ ਜਾਂ ਆਪਣੇ ਕਮਰੇ ਵਿੱਚ, ਆਪਣੇ ਵਿਲਾ ਵਿੱਚ ਆਰਾਮ ਕਰਦੇ ਹੋ, ਸੌਣ ਤੋਂ ਪਹਿਲਾਂ, ਤੁਸੀਂ ਮੈਡੀਟੇਸ਼ਨ ਕਰਦੇ ਹੋ। ਯਾਦ ਹੈ? ਯਾਦ ਹੈ ਜਦੋਂ ਮੈਂ ਤੁਹਾਨੂੰ ਦੀਖਿਆ ਦਿੱਤੀ ਸੀ, ਮੈਂ ਇਹ ਕਿਹਾ ਸੀ? ਸੌਣ ਤੋਂ ਪਹਿਲਾਂ, ਤੁਸੀਂ ਬੈਠ ਕੇ ਮੈਡੀਟੇਸ਼ਨ ਕਰਦੇ ਹੋ, ਜਿਵੇਂ ਤੁਸੀਂ ਆਮ ਤੌਰ 'ਤੇ ਬੈਠਦੇ ਹੋ।ਅਤੇ ਇਸ ਤੋਂ ਪਹਿਲਾਂ ਕਿ ਮੈਂ ਭੁੱਲ ਜਾਵਾਂ, ਤੁਹਾਨੂੰ ਆਵਾਜ਼ ਦੇ ਨਾਲ ਅਨੁਪਾਤ ਵਿੱਚ ਮੈਡੀਟੇਸ਼ਨ ਕਰਨਾ ਪਵੇਗਾ, ਅੰਦਰਲੀ (ਅੰਦਰੂਨੀ) ਸਵਰਗੀ ਆਵਾਜ਼। ਸੋ ਤੁਹਾਨੂੰ ਇਸ ਤਰਾਂ ਹੋਰ ਸਿੱਖਿਆ ਮਿਲਦੀ ਹੈ, ਕਿਉਂਕਿ ਇਹ ਸਿੱਖਿਆ ਹੈ, ਸਭ ਤੋਂ ਉੱਚੇ ਸਵਰਗ ਤੋਂ ਸਿੱਧੀ, ਜੋ ਵੀ ਤੁਸੀਂ ਆਪਣੇ ਗਿਆਨ ਦੇ ਪੜਾਅ ਵਿੱਚ, ਆਪਣੇ ਗਿਆਨ ਦੇ ਪੱਧਰ ਦੀ ਸਥਿਤੀ ਵਿੱਚ ਪ੍ਰਾਪਤ ਕਰ ਸਕਦੇ ਹੋ। ਅਤੇ ਤੁਸੀਂ ਸਭ ਤੋਂ ਉੱਚੇ ਜਾਂ ਉੱਚੇ, ਜਾਂ ਵਿਚਕਾਰਲੇ, ਜਾਂ ਹੇਠਲੇ ਅਤੇ ਸਭ ਤੋਂ ਹੇਠਲੇ ਸਵਰਗ ਤੋਂ ਪ੍ਰਾਪਤ ਕਰੋਗੇ। ਅਤੇ ਪ੍ਰਮਾਤਮਾ ਮੌਜੂਦ ਹੈ। ਇਹ ਯਾਦ ਰੱਖੋ।ਅਤੇ ਤੁਸੀਂ ਬਿਸਤਰੇ 'ਤੇ ਬੈਠੋ ਇਸ ਤੋਂ ਪਹਿਲਾਂ ਕਿ ਤੁਸੀਂ ਸੱਚਮੁੱਚ ਬਹੁਤ ਥੱਕ ਜਾਓ। ਜੇ ਤੁਸੀਂ ਸਾਰੀ ਰਾਤ ਬੈਠ ਸਕਦੇ ਹੋ, ਤਾਂ ਇਹ ਵਧੀਆ ਹੈ। ਜੇ ਤੁਸੀਂ ਨਹੀਂ ਕਰ ਸਕਦੇ, ਤਾਂ ਤੁਸੀਂ ਕਈ ਵਾਰ ਆਪਣੀ ਮੈਡੀਟੇਸ਼ਨ ਗੱਦੀ, ਕੁਰਸੀ ਜਾਂ ਫਰਸ਼ 'ਤੇ ਲੇਟ ਸਕਦੇ ਹੋ। ਫਰਸ਼ 'ਤੇ ਬਹੁਤ ਜ਼ਿਆਦਾ ਨਾ ਰਹੋ। ਜੇਕਰ ਤੁਹਾਡੇ ਘਰ ਵਿੱਚ ਡਰਾਫਟ, ਨਮੀ ਹੈ, ਤਾਂ ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਹਾਡੇ ਕੋਲ ਇਕ ਠੰਡੀ ਹਵਾ, ਡਰਾਫਟ ਨਹੀਂ ਹੈ। ਤੁਸੀਂ ਮੇਰੇ ਦੁਆਰਾ ਡਿਜ਼ਾਈਨ ਕੀਤੀਆਂ ਚੀਜ਼ਾਂ ਵਿੱਚੋਂ ਇੱਕ ਪ੍ਰਾਪਤ ਕਰ ਸਕਦੇ ਹੋ ਜਾਂ ਇਸਨੂੰ ਖੁਦ ਡਿਜ਼ਾਈਨ ਕਰ ਸਕਦੇ ਹੋ। ਇਹ ਬਹੁਤ ਆਸਾਨ ਹੈ, ਸਿਰਫ਼ ਇੱਕ ਕੱਪੜੇ ਦਾ ਟੁਕੜਾ, ਇਸਨੂੰ ਆਪਣੇ ਬਿਸਤਰੇ ਦੁਆਲੇ ਲਪੇਟੋ ਅਤੇ ਸਾਰਿਆਂ ਨੂੰ ਇੱਕ ਟੁਫਟ ਵਿੱਚ ਬੰਨ੍ਹੋ, ਅਤੇ ਇਸਨੂੰ ਛੱਤ ਨਾਲ ਜੋੜੋ, ਇੱਕ ਵਿਗਵੈਮ ਵਾਂਗ। ਇਹੀ ਮੈਂ ਆਪਣੇ ਲਈ ਕਰਦੀ ਹਾਂ। ਇਹ ਬਿਸਤਰੇ ਨੂੰ ਢੱਕ ਦੇਵੇਗਾ, ਜਦੋਂ ਤੁਸੀਂ ਸੌਂਦੇ ਹੋ ਤਾਂ ਇਹ ਸਾਰੇ ਡਰਾਫਟ, ਠੰਡ ਨੂੰ ਰੋਕ ਦੇਵੇਗਾ। ਇਹ ਬਿਲਕੁਲ ਉਸ ਤੰਬੂ ਵਰਗਾ ਹੈ ਜੋ ਮੈਂ ਡਿਜ਼ਾਈਨ ਕੀਤਾ ਹੈ ਜਿਸਨੂੰ ਤੁਸੀਂ ਰੁੱਖਾਂ 'ਤੇ ਲਟਕਾ ਸਕਦੇ ਹੋ, ਉਸ ਕਿਸਮ ਦਾ ਆਕਾਰ ਅਤੇ ਚੀਜ਼ਾਂ।ਤੁਸੀਂ ਬਸ ਇੱਕ ਕੱਪੜੇ ਦਾ ਟੁਕੜਾ, ਸਾਹ ਲੈਣ ਯੋਗ ਕੱਪੜਾ ਖਰੀਦ ਸਕਦੇ ਹੋ, ਅਤੇ ਇਸਨੂੰ ਛੱਤ 'ਤੇ ਲਟਕਾ ਸਕਦੇ ਹੋ - ਇਸਨੂੰ ਇੱਕ ਗੰਢ ਵਿੱਚ ਬੰਨ੍ਹ ਸਕਦੇ ਹੋ ਅਤੇ ਇਸਨੂੰ ਛੱਤ 'ਤੇ ਲਟਕਾ ਸਕਦੇ ਹੋ ਅਤੇ ਇਸਨੂੰ ਆਪਣੇ ਬਿਸਤਰੇ ਜਾਂ ਆਪਣੇ ਗੱਦਿਆਂ ਜਾਂ ਆਪਣੇ ਸਲੀਪਿੰਗ ਬੈਗਾਂ ਦੇ ਦੁਆਲੇ ਲਪੇਟ ਸਕਦੇ ਹੋ, ਜਾਂ ਬਸ ਇੱਕ ਟੈਂਟ, ਤੰਬੂ, ਇੱਕ ਵਿਗਵੈਮ ਟੈਂਟ ਖਰੀਦ ਸਕਦੇ ਹੋ, ਜੇਕਰ ਤੁਹਾਡੇ ਘਰ ਵਿੱਚ ਇਹ ਹੋ ਸਕਦਾ ਹੈ। ਬੱਸ ਇਹੀ, ਅਤੇ ਤੁਸੀਂ ਉੱਥੇ ਵਿਚ ਬੈਠ ਜਾਓ। ਤੁਸੀਂ ਗਰਮ ਮੌਸਮ ਵਿੱਚ ਵੀ ਬਾਗ ਵਿੱਚ ਬੈਠ ਸਕਦੇ ਹੋ। ਠੰਡੇ ਮੌਸਮ ਵਿੱਚ ਇਹ ਨਾ ਕਰੋ। ਇਹ ਬਿਹਤਰ ਹੈ ਕਿ ਨਾ ਹੀ ਕੀਤਾ ਜਾਵੇ, ਨਹੀਂ ਤਾਂ ਤੁਸੀਂ ਦੂਜੇ ਟੈਂਟ ਵਿੱਚ ਡਬਲ ਵਾਂਗ ਕਰ ਸਕਦੇ ਹੋ। ਫਿਰ ਇਹ ਸ਼ਾਇਦ ਕਾਫ਼ੀ ਗਰਮ ਹੋਣਾ ਚਾਹੀਦਾ ਹੈ। ਪਰ ਇੱਕ ਟੈਂਟ ਪਲਾਸਟਿਕ ਦਾ ਬਣਿਆ ਹੁੰਦਾ ਹੈ, ਸੋ ਮੈਨੂੰ ਯਕੀਨ ਨਹੀਂ ਕਿ ਸਾਰੇ ਟੈਂਟ ਤੁਹਾਡੇ ਲਈ ਹਰ ਰਾਤ ਰਹਿਣ ਲਈ ਸਿਹਤਮੰਦ ਹਨ ਜਾਂ ਨਹੀਂ।ਸੋ ਸਿਰਫ਼ ਤੁਹਾਡੇ ਲਈ, ਘਰ-ਦੇ-ਅੰਦਰ (ਸੁਪਰੀਮ ਸਤਿਗੁਰੂ ਟੀਵੀ ਟੀਮ ਦੇ ਮੈਂਬਰ), ਤੁਸੀਂ ਮੇਰੀ ਸੇਲੇਸਟੀਅਲ ਕਲੋਥਸ ਕੰਪਨੀ ਤੋਂ ਇਸਦੀ ਫਰਮਾਇਸ਼ ਕਰ ਸਕਦੇ ਹੋ, ਹਰੇਕ ਕੋਲ ਇੱਕ ਮੁਫ਼ਤ ਹੋਵੇ, ਅਤੇ ਉਹਨਾਂ ਨੂੰ ਤੁਹਾਨੂੰ ਭੇਜਣ ਲਈ ਕਹੋ। ਪਰ ਸਾਵਧਾਨੀ ਨਾਲ, ਜੇਕਰ ਤੁਸੀਂ ਬਾਹਰ ਰਹਿੰਦੇ ਹੋ, ਮੇਰੀ ਕੰਪਨੀ ਦੇ ਨੇੜੇ ਨਹੀਂ, ਮੇਰੀ ਕੰਪਨੀ ਦੇ ਉਸੇ ਖੇਤਰ ਵਿੱਚ ਨਹੀਂ, ਤਾਂ ਉਹਨਾਂ ਨੂੰ ਸਾਵਧਾਨੀ ਨਾਲ ਭੇਜਣਾ ਪਵੇਗਾ, ਬਿਲਕੁਲ ਬਾਹਰਲੇ ਭਰਾਵਾਂ ਅਤੇ ਭੈਣਾਂ ਵਾਂਗ। ਸੋ ਕੋਈ ਵੀ ਧਿਆਨ ਨਹੀਂ ਦਿੰਦਾ ਕਿ ਤੁਸੀਂ ਕਿੱਥੇ ਰਹਿੰਦੇ ਹੋ, ਕਿਉਂਕਿ ਅਸੀਂ ਲੋਕਾਂ ਲਈ ਚੰਗਾ ਕਰ ਰਹੇ ਹਾਂ, ਪਰ ਇਹ ਹਮੇਸ਼ਾ ਸੁਰੱਖਿਅਤ ਨਹੀਂ ਹੁੰਦਾ। (ਈਲੋਨ ਮਸਕ ਵੱਲ ਦੇਖੋ, ਉਹ ਸਿਰਫ਼ ਚੰਗਾ ਕੰਮ ਕਰਦਾ ਹੈ, ਫਿਰ ਵੀ ਲੋਕ ਸਮਝ ਨਹੀਂ ਪਾਉਂਦੇ ਅਤੇ ਉਸਨੂੰ ਅਤੇ ਉਸਦੇ ਕਾਰੋਬਾਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ)। ਤੁਸੀਂ ਇਹ ਸਮਝਦੇ ਹੋ?ਸੋ, ਸੌਣ ਤੋਂ ਪਹਿਲਾਂ, ਤੁਸੀਂ ਬਸ ਇੱਕ ਮੈਡੀਟੇਸ਼ਨ ਸਥਿਤੀ ਵਿੱਚ ਬੈਠੋ, ਅਤੇ ਜੇਕਰ ਤੁਸੀਂ ਸੱਚਮੁੱਚ ਥੱਕੇ ਹੋਏ ਹੋ ਅਤੇ ਤੁਹਾਡੇ ਕੋਲ ਝੁਕਣ ਲਈ ਕੁਝ ਨਹੀਂ ਹੈ, ਤਾਂ ਬਸ ਤਣਾਅ ਕਰੋ ਅਤੇ ਇਸ ਮੈਡੀਟੇਸ਼ਨ ਕਿਸਮ ਦੀ ਸਥਿਤੀ ਵਿੱਚ ਸੌਂ ਜਾਓ। ਫਿਰ ਤੁਸੀਂ ਸਾਰੀ ਰਾਤ ਮੈਡੀਟੇਸ਼ਨ ਕਰੋਗੇ, ਅਤੇ ਤੁਸੀਂ ਇਸਨੂੰ ਸਾਢੇ ਗਿਆਰਾਂ ਘੰਟੇ ਲਈ ਬਣਾ ਸਕੋਗੇ, ਕੋਈ ਸਮੱਸਿਆ ਨਹੀਂ। ਪਰ ਤੁਹਾਨੂੰ ਪਹਿਲਾਂ ਕੁਆਨ ਯਿਨ (ਅੰਦਰੂਨੀ ਸਵਰਗੀ ਆਵਾਜ਼ 'ਤੇ ਮੈਡੀਟੇਸ਼ਨ) ਕਰਨਾ ਪਵੇਗਾ, ਕਿਉਂਕਿ ਜਦੋਂ ਤੁਸੀਂ ਲੇਟਦੇ ਹੋ, ਤੁਸੀਂ ਕੁਆਨ ਯਿਨ ਨਹੀਂ ਕਰ ਸਕਦੇ। ਜ਼ਿਆਦਾਤਰ ਸਮਾਂ ਤੁਸੀਂ ਨਹੀਂ ਕਰ ਸਕਦੇ, ਕਿਉਂਕਿ ਤੁਸੀਂ ਪਹਿਲਾਂ ਹੀ ਸੌਂਦੇ ਹੋ। ਸੋ ਕੁਆਨ ਯਿਨ ਚੰਗਾ ਹੁੰਦਾ ਹੈ ਜਦੋਂ ਤੁਸੀਂ ਬੈਠਦੇ ਹੋ, ਤੁਸੀਂ ਵਧੇਰੇ ਜਾਗਦੇ ਹੋ, ਕਿਉਂਕਿ ਤੁਸੀਂ ਡਿੱਗ ਸਕਦੇ ਹੋ। ਜਦੋਂ ਤੁਸੀਂ ਹੋਰ ਮੈਡੀਟੇਸ਼ਨ ਕਰਦੇ ਹੋ ਤਾਂ ਤੁਹਾਡਾ ਸਰੀਰ ਡਿੱਗ ਸਕਦਾ ਹੈ। ਪਰ ਕੁਆਨ ਯਿਨ, ਤੁਹਾਨੂੰ ਡਿੱਗਣਾ ਨਹੀਂ ਚਾਹੀਦਾ। ਉਹ ਸਥਿਤੀ ਤੁਹਾਡੇ ਬੈਠਣ ਲਈ ਚੰਗੀ ਹੈ। ਹੁਣ, ਬੱਸ ਇਹੀ ਹੈ।ਅਤੇ ਸੱਚਮੁੱਚ, ਮੈਂ ਜਾਂਚ ਕੀਤੀ। ਮੈਂ ਸੱਚਮੁੱਚ ਕਦੇ-ਕਦੇ ਖਾਲੀ ਸਮੇਂ ਦੌਰਾਨ 15, 16 ਘੰਟੇ ਮੈਡੀਟੇਸ਼ਨ ਕਰਦੀ ਹਾਂ। ਕਈ ਵਾਰ ਮੇਰੇ ਕੋਲ ਦੂਜੇ ਦਿਨਾਂ ਵਾਂਗ ਦੇਖਣ ਲਈ ਬਹੁਤੇ ਸ਼ੋਅ ਨਹੀਂ ਹੁੰਦੇ, ਫਿਰ ਮੈਂ ਕਈ ਘੰਟੇ ਕਰ ਸਕਦੀ ਸੀ, ਬਸ ਖਾਣਾ ਭੁੱਲ ਜਾਂਦੀ ਸੀ, ਕੁਝ ਵੀ ਭੁੱਲ ਜਾਂਦੀ ਸੀ, ਬਸ ਮੈਡੀਟੇਸ਼ਨ ਕਰਦੀ ਸੀ ਅਤੇ ਫਿਰ ਸਾਰੀ ਰਾਤ ਇਸੇ ਤਰ੍ਹਾਂ ਕਰਦੀ ਸੀ, ਕੋਈ ਸਮੱਸਿਆ ਨਹੀਂ। ਸੋ ਤੁਸੀਂ ਇਸਨੂੰ ਅਜ਼ਮਾ ਸਕਦੇ ਹੋ। ਬਸ ਇਹ ਯਕੀਨੀ ਬਣਾਓ ਕਿ ਤੁਸੀਂ ਸਾਰੀ ਰਾਤ ਗਰਮ ਰਹੋ, ਕਿਉਂਕਿ ਜਦੋਂ ਤੁਸੀਂ ਧਿਆਨ ਕਰ ਰਹੇ ਹੋ, ਤਾਂ ਹੋ ਸਕਦਾ ਹੈ ਕਿ ਤੁਸੀਂ ਉਨ੍ਹਾਂ ਸਾਰੇ ਡਰਾਫਟਾਂ ਅਤੇ ਹਰ ਉਸ ਚੀਜ਼ ਤੋਂ ਬੇਖ਼ਬਰ ਹੋ ਜੋ ਤੁਹਾਨੂੰ ਸਮਾਧੀ ਤੋਂ ਬਾਹਰ ਆਉਣ ਤੋਂ ਬਾਅਦ ਦਰਦ ਮਹਿਸੂਸ ਕਰ ਸਕਦੀ ਹੈ। ਆਪਣਾ ਚੰਗਾ ਖਿਆਲ ਰੱਖੋ। ਜੇਕਰ ਬਹੁਤ ਜ਼ਿਆਦਾ ਗਰਮੀ ਹੈ, ਬਾਅਦ ਵਿੱਚ ਠੰਡ ਹੋ ਸਕਦੀ ਹੈ, ਤਾਂ ਤੁਸੀਂ ਆਪਣੇ ਕੋਲ ਹੋਰ ਕੰਬਲ ਰੱਖੋ, ਜਾਂ ਜਿੱਥੇ ਤੁਸੀਂ ਸੌਂਦੇ ਹੋ ਉਸ ਕੋਲ ਇੱਕ ਜੈਕੇਟ ਰੱਖੋ। ਸੋ ਜਦੋਂ ਠੰਡ ਹੁੰਦੀ ਹੈ, ਤੁਸੀਂ ਇਸਨੂੰ ਤੁਰੰਤ ਫੜ ਸਕਦੇ ਹੋ ਅਤੇ ਆਪਣੇ ਉੱਤੇ ਪਾ ਸਕਦੇ ਹੋ ਜਾਂ ਠੰਡ ਹੋਣ 'ਤੇ ਆਪਣੇ ਕੋਲ ਕੁਝ ਗਰਮ ਪੈਕ ਰੱਖ ਸਕਦੇ ਹੋ। ਤੁਸੀਂ ਤੁਰੰਤ ਆਪਣੇ ਆਪ ਨੂੰ ਗਰਮ ਕਰ ਲਓਗੇ। ਚੰਗਾ ਖਿਆਲ ਰੱਖੋ। ਬੱਚਿਆਂ ਦਾ ਚੰਗਾ ਖਿਆਲ ਰੱਖੋ। ਯਕੀਨੀ ਬਣਾਓ ਕਿ ਉਹ ਸਮਝਦੇ ਹਨ ਅਤੇ ਉਹ ਉਹ ਕਰਦੇ ਹਨ ਜੋ ਉਹ ਕਰਨਾ ਚਾਹੁੰਦੇ ਹਨ, ਨਾਲ ਹੀ ਆਪਣੇ ਆਪ ਨੂੰ ਗਰਮ ਰੱਖਦੇ ਹੋਏ।ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ। ਸਮੂਹਿਕ ਜੱਫੀ, ਵੱਡੀ ਸਮੂਹਿਕ ਜੱਫੀ। ਮੈਂ ਤੁਹਾਨੂੰ ਵਾਅਦਾ ਕੀਤਾ ਹੈ ਕਿ ਅਸੀਂ ਤੁਹਾਨੂੰ ਦੱਸਾਂਗੇ ਕਿ ਸਾਡੇ ਰੁਝੇਵਿਆਂ-ਭਰੇ ਸਮੇਂ ਦੌਰਾਨ ਮੈਡੀਟੇਸ਼ਨ ਕਿਵੇਂ ਕਰਨਾ ਹੈ। ਪਰ ਜ਼ਿਆਦਾਤਰ ਸਮਾਂ, ਮੈਂ ਇਸ ਤਰਾਂ 15, 16 ਘੰਟਿਆਂ ਲਈ ਨਹੀਂ ਕਰ ਸਕਦੀ, ਕਿਉਂਕਿ ਸੁਪਰੀਮ ਸਤਿਗੁਰੂ ਟੀਵੀ ਲਈ ਬਹੁਤ ਕੰਮ ਹੈ।ਸੰਖੇਪ ਵਿੱਚ, ਜੇ ਤੁਹਾਨੂੰ ਲੇਟਣਾ ਪਵੇ ਤਾਂ ਤੁਸੀਂ ਲੇਟਣ ਤੋਂ ਪਹਿਲਾਂ ਮੈਡੀਟੇਸ਼ਨ ਕਰੋ। ਆਪਣਾ ਆਮ ਮੈਡੀਟੇਸ਼ਨ ਕਰਨ ਤੋਂ ਬਾਅਦ, ਤੁਸੀਂ ਆਪਣੀ ਸੌਣ ਵਾਲੀ ਜਗ੍ਹਾ 'ਤੇ ਬੈਠ ਸਕਦੇ ਹੋ, ਉਸੇ ਮੈਡੀਟੇਸ਼ਨ ਭਾਵਨਾ ਨਾਲ ਜਾਰੀ ਰੱਖ ਸਕਦੇ ਹੋ, ਫਿਰ ਹੌਲੀ ਹੌਲੀ ਲੇਟ ਸਕਦੇ ਹੋ, ਜਦੋਂ ਕਿ ਅਜੇ ਵੀ ਇਸ ਸਥਿਤੀ ਵਿੱਚ ਹੋ। ਇਸ ਤਰਾਂ, ਤੁਸੀਂ ਸਾਰੀ ਰਾਤ ਮੈਡੀਟੇਸ਼ਨ ਕਰੋਗੇ, ਫਿਰ ਸਾਢੇ ਗਿਆਰਾਂ ਘੰਟੇ ਪੂਰੇ ਹੋ ਸਕਦੇ ਹੋ। ਚਿੰਤਾ ਨਾ ਕਰੋ।Photo Caption: ਦੂਜਿਆਂ ਲਈ ਜਿਉਂਦੇ ਰਹਿਣਾ!