ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਤਿੰਨ ਸਭ ਤੋਂ ਸ਼ਕਤੀਸ਼ਾਲੀ: ਪ੍ਰਮਾਤਮਾ, ਟਿਮ ਕੋ ਟੂ ਅਤੇ ਪ੍ਰਮਾਤਮਾ ਦਾ ਪੁਤਰ ਇਕ ਹੋ ਗਏ ਹਨ, ਪੰਜ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤਾਂ ਤੁਹਾਨੂੰ ਥੋੜ੍ਹਾ ਜਿਹਾ ਦੱਸਣ ਲਈ, ਮੈਂ ਕੀ ਕਰ ਰਹੀ ਹਾਂ। ਸਭ ਤੋਂ ਪਹਿਲਾਂ, ਮੈਨੂੰ ਪਤਾ ਲਗਾਉਣਾ ਪਵੇਗਾ ਅਤੇ ਦੇਖਣਾ ਪਵੇਗਾ ਕਿ ਯੂਕਰੇਨ (ਯੂਰੇਨ) ਵਿੱਚ ਸ਼ਾਂਤੀ ਪ੍ਰਕਿਰਿਆ ਦਾ ਕਿੱਥੇ, ਕੀ ਹੋਇਆ। ਅਤੇ ਕਈ ਵਾਰ, ਮਨੁੱਖਾਂ ਦੀ ਮਾੜੀ ਊਰਜਾ ਦੇ ਕਾਰਨ, ਮੈਨੂੰ ਰੁਕਾਵਟ ਪੈਂਦੀ ਰਹਿੰਦੀ ਹੈ। ਇਹ ਊਰਜਾ ਹਨੇਰਾ ਕਰ ਦਿੰਦੀ ਹੈ। ਇਹ ਮੈਨੂੰ ਦੇਖਣ ਨਹੀਂ ਦਿੰਦੀ। ਇਹ ਵੀ ਸਮੱਸਿਆ ਹੈ, ਮੇਰਾ ਬਹੁਤ ਸਾਰਾ ਸਮਾਂ, ਊਰਜਾ ਬਰਬਾਦ ਹੁੰਦੀ ਹੈ। ਅਤੇ ਮੈਨੂੰ ਅਜੇ ਵੀ ਸੰਸਾਰ ਵਿੱਚ ਕੰਮ ਕਰਨਾ ਪੈ ਰਿਹਾ ਹੈ, ਕਾਰੋਬਾਰਾਂ, ਰੈਸਟੋਰੈਂਟਾਂ ਅਤੇ ਲੋਕਾਂ ਦੀ ਦੇਖਭਾਲ ਕਰਨਾ, ਮੇਰੀ ਟੀਮ। ਅਤੇ ਕੁਝ ਟੀਮ ਮੈਂਬਰ ਕਈ ਵਾਰ ਆਪਣੀਆਂ ਸਾਰੀਆਂ ਭਾਵਨਾਤਮਕ ਅਤੇ ਮਨੁੱਖੀ ਸਮੱਸਿਆਵਾਂ ਹਨ। ਬੇਸ਼ੱਕ, ਅਸੀਂ ਸਾਡੇ ਸਾਰ‌ਿਆਂ ਕੋਲ ਹੈ, ਇਨਸਾਨ ਹੋਣ ਦੇ ਨਾਤੇ।

ਸੋ ਇਹ ਨਹੀਂ ਕਿ ਮੈਂ ਵਿਹਲੀ ਬੈਠੀ ਹਾਂ। ਮੈਨੂੰ ਉਮੀਦ ਹੈ ਕਿ ਤੁਸੀਂ ਸਮਝ ਗਏ ਹੋਵੋਗੇ ਅਤੇ ਮੈਨੂੰ ਬਿਲਕੁਲ ਵੀ ਦੋਸ਼ ਨਹੀਂ ਦਿਓਗੇ। ਮੈਂ ਆਪਣੀ ਪੂਰੀ ਕੋਸ਼ਿਸ਼ ਕਰਦੀ ਹਾਂ। ਮੈਂ ਤੁਹਾਡੇ ਸਾਰਿਆਂ ਲਈ ਮਰਨਾ ਵੀ ਚਾਹੁੰਦੀ ਹਾਂ, ਪਰ ਪ੍ਰਮਾਤਮਾ ਇਸ ਦੀ ਇਜਾਜ਼ਤ ਨਹੀਂ ਦਿੰਦਾ। ਉਹ ਕਹਿੰਦਾ ਹੈ, "ਇਹ ਨਹੀਂ ਹੋਵੇਗਾ। ਇਹ ਕੰਮ ਨਹੀਂ ਕਰਦਾ। ਤੁਹਾਡੇ ਮਰਨ ਤੋਂ ਬਾਅਦ ਵੀ, ਸ਼ਾਇਦ ਅਸੀਂ ਇਸ ਪੀੜ੍ਹੀ ਨੂੰ ਜਾਂ ਅੱਧੀ ਪੀੜ੍ਹੀ ਨੂੰ ਬਚਾ ਸਕੀਏ, ਅਤੇ ਇਹ ਦੁਬਾਰਾ ਵਾਪਸ ਆਉਂਦੀ ਹੈ, ਉਹੀ ਗੱਲ। ਅਤੇ ਉਨ੍ਹਾਂ ਲਈ ਮਰਨ ਵਾਲਾ ਹੁਣ ਕੌਣ ਹੈ?" ਇਹੀ ਗੱਲ ਹੈ।

ਅਤੇ ਸੋ ਮੈਂ ਪਹਿਲਾਂ ਪ੍ਰਮਾਤਮਾ ਨੂੰ ਪੁੱਛਿਆ, ਉਨ੍ਹਾਂ ਦੇ ਤਿੰਨ ਬਣਨ ਤੋਂ ਪਹਿਲਾਂ। ਮੈਂ ਕਿਹਾ, "ਤੁਸੀਂ ਆਪਣੇ ਬੱਚਿਆਂ, ਇਨਸਾਨਾਂ ਨੂੰ ਪਿਆਰ ਕਿਉਂ ਨਹੀਂ ਕਰਦੇ?" ਉਹ ਤੁਹਾਡੀ ਰਚਨਾ ਹਨ। ਉਹ ਤੁਹਾਡੇ ਬੱਚੇ ਹਨ, ਨਹੀਂ?" ਉਸਨੇ ਕਿਹਾ, "ਹਾਂ, ਮੈਂ ਉਨ੍ਹਾਂ ਨੂੰ ਬਹੁਤ ਪਿਆਰ ਕਰਦਾ ਹਾਂ।" ਕੋਈ ਸ਼ਬਦ ਬਿਆਨ ਨਹੀਂ ਕਰ ਸਕਦੇ। ਪਰ ਮੈਨੂੰ ਹੋਰ ਬੱਚੇ ਵੀ ਪਸੰਦ ਹਨ, ਜਾਨਵਰ-ਲੋਕ। ਅਤੇ ਉਹ ਹਰ ਰੋਜ਼ ਮੇਰੇ ਸਾਰੇ ਬੱਚਿਆਂ ਨੂੰ ਮਾਰ ਰਹੇ ਹਨ, ਅਤੇ ਹਰ ਦੂਜੀ ਚੀਜ਼ ਨੂੰ ਮਾਰ ਰਹੇ ਹਨ - ਨਦੀਆਂ, ਸਮੁੰਦਰ, ਮਿੱਟੀ, ਹਵਾ, ਜੰਗਲ, ਝੀਲਾਂ। ਉਹ ਸਾਰਿਆਂ ਨੂੰ ਮਾਰ ਰਹੇ ਹਨ। ਭਾਵੇਂ ਮੈਂ ਉਨ੍ਹਾਂ ਨੂੰ ਮਾਫ਼ ਕਰ ਦੇਵਾਂ ਅਤੇ ਉਨ੍ਹਾਂ ਨੂੰ ਜਿਉਂਦੇ ਰਹਿਣ ਦੇਵਾਂ, ਉਹ ਅੰਤ ਵਿੱਚ ਸਭ ਕੁਝ ਮਾਰ ਦੇਣਗੇ। ਅਤੇ ਸਾਰੇ ਜਾਨਵਰ-ਲੋਕ ਵੀ ਮਰ ਜਾਣਗੇ, ਜੰਗਲੀ ਅਤੇ ਪਾਲਤੂ ਦੋਵੇਂ। ਉਹ ਸਾਰੇ ਹਰ ਤਰ੍ਹਾਂ ਦੀਆਂ ਚੀਜ਼ਾਂ ਨਾਲ ਮਰ ਜਾਣਗੇ, ਕਿਉਂਕਿ ਬੁਰੀ ਊਰਜਾ ਉਨ੍ਹਾਂ ਨੂੰ ਵੀ ਤਬਾਹ ਕਰ ਦੇਵੇਗੀ, ਜਲਦੀ ਜਾਂ ਬਾਅਦ ਵਿੱਚ। ਅਤੇ ਫਿਰ ਉਨ੍ਹਾਂ ਕੋਲ ਖਾਣ ਲਈ ਕੁਝ ਨਹੀਂ ਹੋਵੇਗਾ। ਉਹ ਇੱਕ ਦੂਜੇ ਵੱਲ ਮੁੜਨਗੇ ਅਤੇ ਖਾਣ ਲਈ ਇੱਕ ਦੂਜੇ ਨੂੰ ਮਾਰਨਗੇ। ਇਸ ਤੇ ਵਿਸ਼ਵਾਸ ਕਰੋ!"

ਸੋ ਪ੍ਰਮਾਤਮਾ ਨੂੰ ਵੀ ਇੱਕ ਸੰਘਰਸ਼ਸ਼ੀਲ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸਨੂੰ ਕਿਸ ਤਰ੍ਹਾਂ ਦੇ ਬੱਚੇ ਬਚਾਉਣੇ ਚਾਹੀਦੇ ਹਨ? ਉਹ ਦੋਵਾਂ ਨੂੰ ਬਚਾਉਣਾ ਚਾਹੁੰਦੇ ਹਨ। ਪਰ ਮਨੁੱਖ ਭੌਤਿਕ ਰੂਪ ਵਿੱਚ ਪ੍ਰਮਾਤਮਾ ਦੀ ਭੌਤਿਕ ਯੋਗਤਾ, ਸ਼ਕਤੀ ਅਤੇ ਹਰ ਚੀਜ਼ ਦੇ ਤੋਹਫ਼ੇ ਦੀ ਦੁਰਵਰਤੋਂ ਕਰ ਰਹੇ ਹਨ, ਆਪਣੇ ਆਲੇ ਦੁਆਲੇ ਨੂੰ ਮਾਰ ਕੇ ਆਪਣੇ ਆਪ ਨੂੰ ਮਾਰਨ ਲਈ। ਸਭ ਕੁਝ ਖਤਮ ਹੋਣ ਵਿੱਚ ਬਹੁਤਾ ਸਮਾਂ ਨਹੀਂ ਲੱਗੇਗਾ। ਸੋ ਪ੍ਰਮਾਤਮਾ ਇੱਕ ਬਹੁਤ ਲੰਬੇ, ਲੰਬੇ, ਲੰਬੇ, ਲੰਬੇ, ਲੰਬੇ ਸਮੇਂ ਤੋਂ, ਹਮੇਸ਼ਾ ਲਈ ਨਰਮ ਰਹੇ ਹਨ, ਉਹਨਾਂ ਨੇ ਮੈਨੂੰ ਦੱਸਿਆ।

ਪਰ ਹੁਣ ਪ੍ਰਮਾਤਮਾ ਨੂੰ ਉਨ੍ਹਾਂ ਨੂੰ ਮਾਰਨ ਦੀ ਵੀ ਲੋੜ ਨਹੀਂ ਹੈ; ਉਹ ਆਪਣੀ ਹੀ ਦਮ-ਘੁੱਟਣ ਵਾਲੀ, ਖੂਨੀ ਊਰਜਾ ਨਾਲ ਆਪਣੇ ਆਪ ਨੂੰ ਮਾਰ ਲੈਂਦੇ ਹਨ। ਮੈਂ ਸਹੁੰ ਨਹੀਂ ਖਾ ਰਹੀ। ਭਾਵੇਂ ਮੈਂ ਕਰਾਂ, ਮੈਨੂੰ ਕੋਈ ਪਰਵਾਹ ਨਹੀਂ। ਮੈਨੂੰ ਸ਼ਰਮ ਜਾਂ ਕੁਝ ਵੀ ਮਹਿਸੂਸ ਨਹੀਂ ਹੁੰਦਾ। ਇਹ ਗ੍ਰਹਿ ਸੱਚਮੁੱਚ ਇੱਕ ਖੂਨੀ ਗ੍ਰਹਿ ਹੈ ਜੋ ਮਨੁੱਖਾਂ ਨੇ ਇਸਨੂੰ ਬਣਾਇਆ ਹੈ।

ਹਰ ਚੀਜ਼ ਜੋ ਵਾਪਰਦੀ ਹੈ, ਹਰ ਚੀਜ਼ ਜੋ ਮੁਸ਼ਕਲ ਹੈ, ਵਿਨਾਸ਼ਕਾਰੀ ਹੈ, ਇਹ ਸਭ ਮਨੁੱਖਾਂ ਦੁਆਰਾ ਬਣਾਇਆ ਗਿਆ ਹੈ, ਭਾਵੇਂ ਇਹ ਕੁਦਰਤ ਵਰਗਾ ਦਿਖਾਈ ਦਿੰਦਾ ਹੈ। ਕੁਦਰਤ ਨੂੰ ਦੋਸ਼ ਨਾ ਦਿਓ। ਜੰਗ ਨੂੰ ਦੋਸ਼ ਨਾ ਦਿਓ। ਪੁਤਿਨ ਨੂੰ ਵੀ ਦੋਸ਼ ਨਾ ਦਿਓ। ਉਹ ਸਾਰੇ ਉਹ ਕਰ ਰਹੇ ਹਨ ਜੋ ਉਨ੍ਹਾਂ ਨੂੰ ਕਰਨਾ ਪੈਂਦਾ ਹੈ। ਜਾਂ ਇਹ ਮੌਕੇ ਹਨ ਜੋ ਉਹਨਾਂ ਨੂੰ ਇਸ ਤਰਾਂ ਬਣਾਉਂਦੇ ਹਨ, ਉਹ ਊਰਜਾ ਹੈ ਜੋ ਉਹਨਾਂ ਨੂੰ ਇਸ ਤਰਾਂ ਬਣਾਉਂਦੀ ਹੈ। ਕਿਉਂਕਿ ਜੇਕਰ ਉਹ ਇੱਕ ਅਜਿਹੇ ਸ਼ਾਂਤੀ-ਰਹਿਤ ਸੰਸਾਰ ਵਿੱਚ ਹਨ ਜਿੱਥੇ ਅਸੀਂ ਉਨ੍ਹਾਂ ਨੂੰ ਛੂਹਦੇ ਨਹੀਂ, ਅਸੀਂ ਕੁਝ ਵੀ ਬੁਰਾ ਨਹੀਂ ਕਰਦੇ, ਅਤੇ ਅਸੀਂ ਸਾਫ਼ ਅਤੇ ਸ਼ੁੱਧ, ਪਵਿੱਤਰ ਹਾਂ, ਪ੍ਰਾਰਥਨਾ ਕਰਕੇ, ਮੈਡੀਟੇਸ਼ਨ ਕਰਕੇ, ਸਿਰਫ਼ ਵੀਗਨ ਭੋਜਨ ਖਾ ਕੇ, ਕਿਸੇ ਨੂੰ ਨਾ ਮਾਰ ਕੇ, ਕਿਸੇ ਵੀ ਜੀਵ ਨੂੰ ਨੁਕਸਾਨ ਨਾ ਪਹੁੰਚਾ ਕੇ, ਤਾਂ ਕੋਈ ਵੀ ਸਾਨੂੰ ਛੂਹ ਨਹੀਂ ਸਕਦਾ। ਨਹੀਂ, ਸਭ ਤੋਂ ਤਾਕਤਵਰ ਸ਼ੈਤਾਨ ਵੀ ਸਾਡਾ ਕੁਝ ਨਹੀਂ ਕਰ ਸਕਦਾ। ਇਹੀ ਗੱਲ ਹੈ। ਸਾਡੇ ਕੋਲ ਸਾਡੀ ਆਪਣੀ ਸੁਰੱਖਿਆ ਹੈ। ਸਾਡੇ ਕੋਲ ਸਾਡੀ ਆਪਣੀ ਸ਼ਕਤੀ, ਬੁੱਧੀ ਅਤੇ ਸਭ ਕੁਝ ਹੈ। ਅਤੇ ਪ੍ਰਮਾਤਮਾ ਸਾਨੂੰ ਬਹੁਤ ਕੁਝ ਦਿੰਦਾ ਹੈ, ਸਭ ਕੁਝ। ਅਸੀਂ ਪੂਰੇ ਸੰਸਾਰ ਨੂੰ ਖਾਣ-ਪੀਣ ਅਤੇ ਸ਼ਾਂਤੀ ਨਾਲ ਚੰਗੀ ਨੀਂਦ ਲੈਣ ਲਈ ਕੁਝ ਦੇਣ ਲਈ ਆਜ਼ਾਦ ਹੋ ਸਕਦੇ ਹਾਂ। ਸਾਨੂੰ ਜ਼ਿਆਦਾ ਮਿਹਨਤ ਵੀ ਨਹੀਂ ਕਰਨੀ ਪਵੇਗੀ।

ਪਰ ਨਹੀਂ, ਕੋਈ ਵੀ ਉਨ੍ਹਾਂ ਸਾਰੇ ਗੁਰੂਆਂ ਦੀ ਨਹੀਂ ਸੁਣਦਾ ਜੋ ਧਰਤੀ 'ਤੇ ਉੱਪਰ-ਹੇਠਾਂ ਆਉਂਦੇ ਹਨ, ਸਭ ਕੁਝ ਕੁਰਬਾਨ ਕਰ ਦਿੰਦੇ ਹਨ ਅਤੇ ਉਨ੍ਹਾਂ ਲਈ ਤਰਸਯੋਗ, ਬੇਰਹਿਮੀ ਨਾਲ ਮਰਦੇ ਹਨ। ਅਤੇ ਉਹਨਾਂ ਨੂੰ ਅਜੇ ਵੀ ਕੋਈ ਪਰਵਾਹ ਨਹੀਂ ਹੈ। ਉਹ ਬਸ ਨਹੀਂ ਸੁਣਦੇ। ਉਹ ਪ੍ਰਮਾਤਮਾ ਦੇ ਸਾਰੇ ਸ਼ਬਦ ਬਿਲਕੁਲ ਨਹੀਂ ਸੁਣਦੇ, ਪ੍ਰਮਾਤਮਾ ਦੇ ਸ਼ਬਦ ਉਹਨਾਂ ਲਈ ਕੁਝ ਵੀ ਨਹੀਂ ਹਨ। ਉਹ ਸਿਰਫ਼ ਕਿਸੇ ਵੀ ਚੀਜ਼ ਤਾਕਤਵਰ ਜਾਂ ਸਿਆਸਤਦਾਨਾਂ, ਬੈਂਕਾਂ, ਪੈਸੇ, ਸਰੀਰਕ ਆਰਾਮ ਲਈ ਵਰਗੀ ਦਿਖਣ ਵਾਲੀ ਚੀਜ਼ ਨੂੰ ਸੁਣਦੇ ਹਨ। ਅਸੀਂ ਇਹ ਸਭ ਕੁਝ ਲੈ ਸਕਦੇ ਹਾਂ। ਪ੍ਰਮਾਤਮਾ ਇਹ ਸਭ ਕੁਝ ਮਨਜ਼ੂਰ ਕਰਦਾ ਹੈ। ਪਰ ਅਸੀਂ ਦੂਜਿਆਂ ਨੂੰ ਮਾਰ ਕੇ ਆਪਣੇ ਆਪ ਨੂੰ ਨਹੀਂ ਮਾਰ ਸਕਦੇ। ਸੱਚਮੁੱਚ, ਇਹ ਇਸ ਤਰਾਂ ਹੈ। ਅਸੀਂ ਸਾਰੇ ਜੁੜੇ ਹੋਏ ਹਾਂ। ਜੇ ਅਸੀਂ ਦੂਜਿਆਂ ਨੂੰ ਮਾਰਦੇ ਹਾਂ, ਤਾਂ ਅਸੀਂ ਆਪਣੇ ਆਪ ਨੂੰ ਮਾਰਦੇ ਹਾਂ। ਇਹ ਇਸ ਤਰਾਂ ਹੈ ਜਿਵੇਂ ਤੁਹਾਨੂੰ ਆਪਣੇ ਪੈਰ ਦੀ ਉਂਗਲੀ ਪਸੰਦ ਨਹੀਂ ਹੈ, ਤੁਸੀਂ ਪੈਰ ਦੀ ਉਂਗਲੀ ਨੂੰ ਕੱਟ ਦਿੰਦੇ ਹੋ, ਫਿਰ ਇਹ ਤੁਹਾਡੇ ਸਰੀਰ ਨੂੰ ਪ੍ਰਭਾਵਿਤ ਕਰਦਾ ਹੈ। ਤੁਸੀਂ ਪਹਿਲਾਂ ਵਾਂਗ ਚੰਗੀ ਤਰ੍ਹਾਂ ਨਹੀਂ ਤੁਰ ਸਕਦੇ। ਅਤੇ ਜੇ ਤੁਹਾਨੂੰ ਇਹ ਨਹੀਂ ਪਤਾ ਕਿ ਦੇਖਭਾਲ ਕਿਵੇਂ ਕਰਨੀ ਹੈ, ਤਾਂ ਖੂਨ ਵਗਦਾ ਰਹਿੰਦਾ ਹੈ, ਅਤੇ ਤੁਸੀਂ ਵੀ ਮਰ ਜਾਓਗੇ, ਭਾਵੇਂ ਸਿਰਫ਼ ਪੈਰ ਦੇ ਅੰਗੂਠੇ ਤੋਂ ਖੂਨ ਵਗਣ ਨਾਲ ਹੀ।

ਮੈਂ ਤੁਹਾਨੂੰ ਦੱਸ ਰਹੀ ਹਾਂ, ਮੈਨੂੰ ਨਹੀਂ ਪਤਾ ਕਿ ਕੋਈ ਸੁਣਦਾ ਹੈ ਜਾਂ ਨਹੀਂ। ਮੈਂ ਇਹ ਸਿਰਫ਼ ਕਹਿ ਰਹੀ ਹਾਂ ਤਾਂ ਜੋ ਕੁਝ ਲੋਕ ਸੁਣ ਲੈਣ ਅਤੇ ਕੁਝ ਲੋਕਾਂ ਨੂੰ ਬਚਾਉਣ ਲਈ ਜੋ ਨਿਰਛਲ ਅਤੇ ਇਮਾਨਦਾਰ ਹਨ ਅਤੇ ਕਮਜ਼ੋਰ ਹਨ ਅਤੇ ਸਮਝ ਨਹੀਂ ਪਾਉਂਦੇ। ਪਰ ਜੇ ਉਹ ਹੁਣ ਸਮਝਦੇ ਹਨ ਅਤੇ ਬਦਲ ਜਾਂਦੇ ਹਨ, ਤਾਂ ਵੀ ਮੈਂ ਉਨ੍ਹਾਂ ਨੂੰ ਬਚਾ ਸਕਦੀ ਹਾਂ। ਪ੍ਰਮਾਤਮਾ ਉਨ੍ਹਾਂ ਸਾਰਿਆਂ ਨੂੰ ਬਹੁਤ ਪਿਆਰ ਕਰਦਾ ਹੈ। ਪ੍ਰਮਾਤਮਾ ਸਾਨੂੰ ਉਸ ਤੋਂ ਵੱਧ ਪਿਆਰ ਕਰਦਾ ਹੈ ਜਿੰਨਾ ਕੋਈ ਬਿਆਨ ਜਾਂ ਵਿਆਖਿਆ ਨਹੀਂ ਕਰ ਸਕਦਾ ਜਾਂ ਇੱਥੋਂ ਤੱਕ ਕਿ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਵੀ ਇਸਨੂੰ ਮਨੁੱਖਾਂ ਤੱਕ ਪਹੁੰਚਾ ਸਕਦਾ ਹੈ ਕਿ ਉਹ ਇਹ ਸਮਝਣ ਕਿ ਪ੍ਰਮਾਤਮਾ ਆਪਣੇ ਬੱਚਿਆਂ ਨੂੰ ਕਿੰਨਾ ਪਿਆਰ ਕਰਦਾ ਹੈ ਅਤੇ ਪ੍ਰਮਾਤਮਾ ਜਾਨਵਰ-ਬੱਚਿਆਂ ਨੂੰ ਬਿਲਕੁਲ ਉਸੇ ਤਰ੍ਹਾਂ ਪਿਆਰ ਕਰਦਾ ਹੈ। ਮੈਂ ਵੀ ਇੱਕ ਨਿਮਰ ਇਨਸਾਨ ਸੀ, ਪਰ ਮੈਨੂੰ ਜਾਨਵਰ-ਲੋਕਾਂ ਨਾਲ ਬਹੁਤ ਪਿਆਰ ਹੈ। ਕਈ ਵਾਰ ਮੈਂ ਆਪਣੇ ਪ੍ਰਮਾਤਮਾ ਦੇ ਪੈਰੋਕਾਰਾਂ ਨਾਲ ਮਜ਼ਾਕ ਕਰਦੀ ਹਾਂ ਕਿ ਕਾਸ਼ ਮੈਂ ਵੀ ਇਨਸਾਨਾਂ ਨੂੰ ਇੰਨਾ ਪਿਆਰ ਕਰ ਸਕਦੀ।

ਹਾਏ ਮੇਰੇ ਪ੍ਰਮਾਤਮਾ। ਮੈਨੂੰ ਕੀੜੇ-ਮਕੌੜੇ ਵੀ ਬਹੁਤ ਪਸੰਦ ਹਨ। ਇਹ ਮੇਰੇ ਲਈ ਇਸ ਤਰਾਂ ਹੈ ਜਿਵੇਂ ਇਹੀ ਸੰਸਾਰ ਹੈ। ਤੁਹਾਨੂੰ ਯਾਦ ਹੈ, ਮੈਂ ਤੁਹਾਨੂੰ ਇੱਕ ਸੁਝਾਅ ਦਿੱਤਾ ਸੀ ਕਿ ਜੇਕਰ ਤੁਹਾਡੇ ਕੋਲ ਖਾਣਾ ਪਕਾਉਣ ਵਾਲਾ ਭਾਂਡਾ ਬਾਹਰ ਹੈ, ਜਿਵੇਂ ਕਿ ਸਿੰਕ, ਅਤੇ ਜਦੋਂ ਤੁਸੀਂ ਪਿਕਨਿਕ ਕਰਦੇ ਸਮੇਂ ਆਪਣੀਆਂ ਸਬਜ਼ੀਆਂ, ਫਲ ਬਾਹਰ ਧੋਦੇ ਹੋ, ਤਾਂ ਯਕੀਨੀ ਬਣਾਓ ਕਿ ਤੁਸੀਂ ਸਿੰਕ ਨੂੰ ਸੁਕਾ ਲਓ ਤਾਂ ਜੋ ਕੀੜੇ ਗਲਤੀ ਨਾਲ ਉੱਡ ਨਾ ਜਾਣ ਅਤੇ ਸਿੰਕ 'ਤੇ ਆਪਣੇ ਖੰਭ ਨਾ ਚਿਪਕਾ ਲੈਣ ਅਤੇ ਭਿਆਨਕ ਰੂਪ ਵਿੱਚ ਮਰ ਜਾਣ। ਇਸ ਤੋਂ ਇਲਾਵਾ, ਸਟਿੱਕੀ ਟੇਪ ਸੁੱਟਣ ਤੋਂ ਪਹਿਲਾਂ, ਉਨ੍ਹਾਂ ਨੂੰ ਕਿਸੇ ਕਾਗਜ਼ ਦੇ ਟੁਕੜੇ ਵਿੱਚ ਲਪੇਟਣਾ ਯਕੀਨੀ ਬਣਾਓ, ਤਾਂ ਜੋ ਕੀੜੇ ਇਸ 'ਤੇ ਨਾ ਫਸ ਜਾਣ ਅਤੇ ਹੌਲੀ-ਹੌਲੀ, ਬੇਵੱਸੀ ਨਾਲ ਮਰ ਜਾਣ!

ਹਾਲੋ, ਮੈਂ ਪਿਆਰੀ ਚਿਕ ਹਾਂ। ਮੈਂ ਵੀਗਨ ਹਾਂ ਕਿਉਂਕਿ ਇਹ ਵਧੀਆ ਹੈ। ਅੱਜ, ਮੈਨੂੰ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਤੋਂ ਇੱਕ ਸੁਝਾਅ ਪੇਸ਼ ਕਰਦੇ ਹੋਏ ਖੁਸ਼ੀ ਹੋ ਰਹੀ ਹੈ। "ਜੇ ਤੁਸੀਂ ਬਾਹਰ ਖਾਣਾ ਬਣਾ ਰਹੇ ਹੋ, ਤਾਂ ਅੱਗ ਬੁਝਾਉਣਾ ਯਾਦ ਰੱਖੋ ਅਤੇ/ਜਾਂ ਆਪਣੇ ਖਾਣਾ ਪਕਾਉਣ ਜਾਂ ਬਾਰਬਿਕਿਊ ਖੇਤਰ ਨੂੰ ਢੱਕ ਦਿਓ। ਨਾਲ ਹੀ ਆਪਣੇ ਸਿੰਕ ਨੂੰ ਸੁਕਾ ਕੇ ਪੂੰਝਣਾ ਯਕੀਨੀ ਬਣਾਓ ਤਾਂ ਜੋ ਕੀੜੇ "ਡੁੱਬ ਨਾ ਜਾਣ" ਜਾਂ ਗਿੱਲੀ ਸਤ੍ਹਾ 'ਤੇ ਆਪਣੇ ਸਰੀਰ ਜਾਂ ਖੰਭਾਂ ਨਾਲ ਨਾ ਫਸ ਜਾਣ। ਸਾਡੇ ਲਈ ਥੋੜ੍ਹਾ ਜਿਹਾ ਵਾਧੂ ਕੰਮ, ਪਰ ਉਨ੍ਹਾਂ ਲਈ ਇਹ ਉਨ੍ਹਾਂ ਦੀ ਜ਼ਿੰਦਗੀ ਹੈ। ਇਸ ਸਭ ਲਈ ਤੁਹਾਨੂੰ ਪਿਆਰ - ਮੌਜ ਕਰੋ।" ਸਾਡਾ ਧੰਨਵਾਦ, ਪਰਮ ਸਤਿਗੁਰੂ ਚਿੰਗ ਹਾਈ ਜੀ, ਵਾਤਾਵਰਣ ਅਤੇ ਸਾਡੇ ਛੋਟੇ ਕੀੜੇ-ਮਕੌੜਿਆਂ ਦੇ ਦੋਸਤਾਂ ਦੀ ਰੱਖਿਆ ਲਈ ਇਸ ਦੇਖਭਾਲ-ਕਰਨ ਵਾਲੇ ਸੁਝਾਅ ਨੂੰ ਸਾਂਝਾ ਕਰਨ ਲਈ। ਸੁਣਨ ਲਈ ਤੁਹਾਡਾ ਧੰਨਵਾਦ, ਅਤੇ ਸਾਰੇ ਮਨੁੱਖਾਂ ਅਤੇ ਸਾਡੇ ਸਾਰੇ ਮਨੁਖਾਂ ਅਤੇ ਸਹਿ-ਨਿਵਾਸੀਆਂ ਲਈ ਵੀਗਨ ਬਣਨ ਅਤੇ ਹਰ‌ਿਆਵਲ ਬਣਾਉਣ ਲਈ ਅਤੇ ਗ੍ਰਹਿ ਨੂੰ ਬਚਾਉਣ ਲਈ ਬਹੁਤ ਸਾਰਾ ਪਿਆਰ।

ਇਹ ਵੀ ਮੈਂ ਬਰਦਾਸ਼ਤ ਨਹੀਂ ਕਰ ਸਕਦੀ। ਜੇ ਮੈਂ ਅਜਿਹਾ ਇੱਕ ਨਿਮਰ ਇਨਸਾਨ ਹਾਂ, ਮਨੁੱਖੀ ਰੂਪ ਵਿੱਚ, ਅਤੇ ਫਿਰ ਵੀ ਇੰਨਾ ਪਿਆਰ ਕਰ ਸਕਦੀ ਹਾਂ, ਤਾਂ ਪ੍ਰਮਾਤਮਾ ਕਿਵੇਂ ਮਹਿਸੂਸ ਕਰੇਗਾ?

ਤੁਹਾਨੂੰ ਸਾਰਿਆਂ ਨੂੰ ਪ੍ਰਮਾਤਮਾ ਲਈ ਤਰਸ ਕਰਨਾ ਚਾਹੀਦਾ ਹੈ, ਪ੍ਰਮਾਤਮਾ ਨਾਲ ਹਮਦਰਦੀ ਕਰਨੀ ਚਾਹੀਦੀ ਹੈ। ਪ੍ਰਮਾਤਮਾ ਸਰਬ-ਸ਼ਕਤੀਮਾਨ ਹੈ, ਪਰ ਸਭ ਨੂੰ ਪਿਆਰ ਕਰਨ ਵਾਲਾ ਹੈ। ਤੁਸੀਂ ਸਿਰਫ਼ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹੋ, ਅਤੇ ਜੇ ਉਹ ਮਰ ਜਾਂਦੇ ਹਨ, ਤਾਂ ਤੁਸੀ ਕਿੰਨਾ ਦੁੱਖ ਮਹਿਸੂਸ ਕਰੋਂਗੇ? ਕਲਪਨਾ ਕਰੋ ਕਿ ਪ੍ਰਮਾਤਮਾ ਨੂੰ ਕਿੰਨਾ ਦੁੱਖ ਹੋਵੇਗਾ ਜੇਕਰ ਉਹ ਸਾਰੇ ਬੱਚਿਆਂ ਨੂੰ ਉਹਨਾਂ ਦੇ ਸਾਹਮਣੇ ਭਿਆਨਕ ਰੂਪ ਵਿੱਚ ਮਰਦੇ ਹੋ‌ਇਆ ਨੂੰ ਦੇਖਦਾ ਹੈ। ਅਤੇ ਇਹ ਸਾਰੇ ਦੁਖਦਾਈ ਕੰਮ ਮਨੁੱਖਾਂ ਦੁਆਰਾ ਕੀਤੇ ਜਾਂਦੇ ਹਨ। ਮਾਇਆ ਦੀ ਗਲਤੀ ਦਾ ਇੱਕ ਹਿੱਸਾ ਇਹ ਵੀ ਹੈ ਕਿ ਉਹ ਮਨੁੱਖਾਂ ਨੂੰ ਬੁਰੇ ਕੰਮ ਕਰਨ ਲਈ ਭਰਮਾਉਂਦੇ ਹਨ, ਅਤੇ ਹੋਰ ਵੀ ਬੁਰੀ ਊਰਜਾ ਸਾਡੇ ਆਲੇ ਦੁਆਲੇ ਇਕੱਠੀ ਹੁੰਦੀ ਰਹਿੰਦੀ ਹੈ, ਅਤੇ ਸਾਡੇ ਗ੍ਰਹਿ ਨੂੰ ਖਰਾਬ, ਬੇਸਹਾਰਾ ਅਤੇ ਕਮਜ਼ੋਰ ਬਣਾਉਂਦੀ ਹੈ, ਅਤੇ ਇਹ ਬਦ ਤੋਂ ਬਦਤਰ ਹੁੰਦੀ ਜਾਂਦੀ ਹੈ। ਉਥੇ ਕੋਈ ਇਲਾਜ ਨਹੀਂ ਹੈ।

ਪਹਿਲਾਂ ਦੇ ਹਜ਼ਾਰਾਂ ਜਨਮਾਂ ਵਿੱਚ, ਦੇਵੀ ਨੁਵਾ ਬਾਰੇ ਇੱਕ ਕਹਾਣੀ ਹੈ। ਅਸੀਂ ਹਰ ਨੂੰ ਜੀਉ ਤਿਆਨ ਜ਼ੁਆਨ ਨੂ ਕਹਿੰਦੇ ਹਾਂ, ਇਸਦਾ ਅਰਥ ਹੈ ਨੌਵੇਂ ਸਵਰਗ ਦੀ ਰਹੱਸ ਦੀ ਦੇਵੀ। ਉਸਨੇ ਪੰਜ ਕਿਸਮਾਂ ਦੇ ਰੰਗ-ਬਰੰਗੇ ਪੱਥਰਾਂ ਦੀ ਵਰਤੋਂ ਕੀਤੀ ਅਤੇ ਉਨ੍ਹਾਂ ਨੂੰ ਪਿਘਲਾ ਦਿੱਤਾ, ਅਤੇ ਅਸਮਾਨ ਦੀਆਂ ਮੋਰੀਆਂ ਨੂੰ ਪੈਚ ਕੀਤਾ, ਮੇਰਾ ਮਤਲਬ ਹੈ, ਇਹ ਸਾਡਾ ਚੁੰਬਕੀ ਖੇਤਰ ਅਤੇ ਹੋਰ ਸੁਰੱਖਿਆ ਪਰਤਾਂ ਹਨ, ਜਾਂ ਓਜ਼ੋਨ ਪਰਤ ਜੋ ਸਾਡੀ ਰੱਖਿਆ ਕਰਦੀ ਹੈ। ਪਰ ਉਹ ਸਿਰਫ਼ ਇੱਕ ਛੋਟਾ ਜਿਹਾ ਛੇਕ ਸੀ, ਸੰਸਾਰ ਦਾ ਇੱਕ ਛੋਟਾ ਜਿਹਾ ਹਿੱਸਾ। ਇਸ ਵੇਲੇ, ਹਰ ਜਗ੍ਹਾ ਛੇਕ ਹਨ, ਮੋਟੇ ਜਾਂ ਪਤਲੇ, ਦਿਖਾਈ ਦੇਣ ਵਾਲੇ ਜਾਂ ਅਦਿੱਖ।

ਭਾਵੇਂ ਮੈਂ ਸਾਰਾ ਦਿਨ ਸਾਰੀ ਰਾਤ ਕੋਸ਼ਿਸ਼ ਕਰਾਂ, ਮੈਂ ਉਨ੍ਹਾਂ ਸਾਰਿਆਂ ਨੂੰ ਕਦੇ ਵੀ ਠੀਕ ਨਹੀਂ ਕਰ ਸਕਦੀ। ਮੈਂ ਇਹ ਕਰਨਾ ਬਹੁਤ ਹੀ ਪਸੰਦ ਕਰਦੀ। ਮੈਂ ਕੁਝ ਥਾਵਾਂ 'ਤੇ ਪਹਿਲਾਂ ਹੀ ਕੋਸ਼ਿਸ਼ ਕੀਤੀ ਹੈ, ਨਹੀਂ ਤਾਂ ਇਹ ਹੋਰ ਵੀ ਮਾੜਾ ਹੁੰਦਾ। ਪਰ ਫਿਰ ਵੀ, ਇਸ ਸਮੇਂ ਮਨੁੱਖਾਂ ਦੀ ਮਦਦ ਤੋਂ ਬਿਨਾਂ ਇਨ੍ਹਾਂ ਸਾਰਿਆਂ ਨੂੰ ਠੀਕ ਕਰਨਾ ਸੰਭਵ ਨਹੀਂ ਹੈ।

ਮਨੁੱਖੀ ਸਕਾਰਾਤਮਕ ਊਰਜਾ, ਪ੍ਰਮਾਤਮਾ ਦੀ ਊਰਜਾ ਉਨ੍ਹਾਂ ਦੇ ਅੰਦਰ ਹੈ। ਉਹਨਾਂ ਨੂੰ ਸਿਰਫ਼ ਇਹ ਸਾਕਾਰਾਤਮਿਕ ਸੋਚ ਦੁਆਰਾ, ਸਾਕਾਰਾਤਮਿਕ ਤੌਰ ਤੇ ਹੁਕਮ ਦੁਆਰਾ ਇਸਦੀ ਵਰਤੋਂ ਕਰਨੀ ਹੈ, "ਮੈਨੂੰ ਇਸ ਮਾਇਆ ਦੇ ਪ੍ਰਭਾਵ, ਸ਼ੈਤਾਨ ਦੇ ਬੁਰੇ ਹੁਕਮ ਦਾ ਹੋਰ ਕੋਈ ਪ੍ਰਭਾਵ ਨਹੀਂ ਚਾਹੀਦਾ।" ਮੈਨੂੰ ਸਿਰਫ਼ ਪ੍ਰਮਾਤਮਾ ਦੀ ਸ਼ਕਤੀ ਚਾਹੀਦੀ ਹੈ। ਮੈਂ ਚਾਹੁੰਦੀ ਹਾਂ ਕਿ ਤਿੰਨ ਸ਼ਕਤੀਸ਼ਾਲੀ ਪ੍ਰਮਾਤਮਾ ਦੀਆਂ ਸ਼ਕਤੀਆਂ ਇਸ ਗ੍ਰਹਿ ਨੂੰ ਠੀਕ ਕਰਨ ਵਿੱਚ ਮੇਰੀ ਮਦਦ ਕਰਨ, ਸਾਡੇ ਮੇਜ਼ ਤੋਂ ਸ਼ੁਰੂ ਕਰਦੇ ਹੋਏ, ਸਾਰੇ ਸਕਾਰਾਤਮਕ ਅਤੇ ਪਰਉਪਕਾਰੀ ਕੰਮ ਕਰਕੇ।" ਹਰ ਰੋਜ਼ ਮੇਜ਼ 'ਤੇ ਵੀਗਨ ਭੋਜਨ, ਹਰ ਵਾਰ ਜਦੋਂ ਤੁਸੀਂ ਭੁੱਖੇ ਹੁੰਦੇ ਹੋ। ਅਤੇ ਤੁਹਾਡੇ ਮੇਜ਼ ਤੋਂ ਬਿਨਾਂ ਵੀ: ਜਦੋਂ ਤੁਸੀਂ ਬੱਸ ਵਿੱਚ ਹੁੰਦੇ ਹੋ, ਜਦੋਂ ਤੁਸੀਂ ਪਾਰਕ ਵਿੱਚ ਹੁੰਦੇ ਹੋ, ਜਦੋਂ ਤੁਸੀਂ ਆਪਣੇ ਦੁਪਹਿਰ ਦੇ ਖਾਣੇ ਦੀ ਛੁੱਟੀ 'ਤੇ ਕੰਮ 'ਤੇ ਹੁੰਦੇ ਹੋ - ਸਭ ਵੀਗਨ! ਫਿਰ ਸਭ ਕੁਝ ਤੁਹਾਡੇ ਸਾਰਿਆਂ ਲਈ ਦੁਬਾਰਾ ਕਲਪਨਾਯੋਗ ਤੌਰ'ਤੇ ਸ਼ਾਂਤਮਈ, ਵਧੀਆ ਅਤੇ ਸਰਬ-ਲਾਭਕਾਰੀ ਬਣ ਜਾਵੇਗਾ।

ਪ੍ਰਮਾਤਮਾ ਇਹ ਵੀ ਮੰਗ ਨਹੀਂ ਕਰਦਾ ਕਿ ਮਨੁੱਖ ਉਹਨਾਂ ਨੂੰ ਪਿਆਰ ਕਰਨ। ਬਸ ਚੰਗੇ ਬਣੋ। ਬਸ ਦੂਜਿਆਂ ਨੂੰ ਪਿਆਰ ਕਰੋ ਅਤੇ ਉਨ੍ਹਾਂ ਨੂੰ ਨੁਕਸਾਨ ਨਾ ਪਹੁੰਚਾਓ। ਅਤੇ ਫਿਰ ਸਭ ਕੁਝ ਹੋ ਜਾਵੇਗਾ। ਸਾਰੀ ਊਰਜਾ ਬਦਲ ਜਾਵੇਗੀ। ਸਿਰਫ਼ ਸਕਾਰਾਤਮਕ ਊਰਜਾ ਹੀ ਨਕਾਰਾਤਮਕ ਊਰਜਾ ਨੂੰ ਹਰਾ ਸਕਦੀ ਹੈ। ਕਿਉਂਕਿ ਅਸੀਂ ਆਪਣਾ ਬਿਸਤਰਾ ਬਣਾਇਆ ਹੈ। ਸਾਨੂੰ ਇਸ ਵਿੱਚ ਲੇਟਣਾ ਪਵੇਗਾ। ਪਰ ਜੇ ਅਸੀਂ ਬਿਸਤਰਾ ਬਦਲਦੇ ਹਾਂ, ਤਾਂ ਥੋੜ੍ਹੀ ਜਿਹੀ ਹੋਰ ਨੀਂਦ ਆਉਂਦੀ ਹੈ, ਪਰ ਫਿਰ ਵੀ ਸਾਨੂੰ ਉੱਠਣਾ ਪਵੇਗਾ, ਬਿਸਤਰਾ ਬਦਲਣਾ ਪਵੇਗਾ, ਅਤੇ ਬਿਸਤਰਾ ਨਵਾਂ ਹੈ। ਦੂਜੇ ਬਿਸਤਰੇ ਨਾਲ ਜੋ ਵੀ ਹੁੰਦਾ ਹੈ, ਕੋਈ ਫ਼ਰਕ ਨਹੀਂ ਪੈਂਦਾ। ਅਸੀਂ ਇਸਨੂੰ ਜਾਂ ਤਾਂ ਸੁੱਟ ਸਕਦੇ ਹਾਂ ਜਾਂ ਧੋ ਸਕਦੇ ਹਾਂ, ਜੇਕਰ ਇਸਨੂੰ ਦੁਬਾਰਾ ਵਰਤਿਆ ਜਾ ਸਕਦਾ ਹੈ।

ਮੈਨੂੰ ਉਮੀਦ ਹੈ ਕਿ ਮੈਂ ਤੁਹਾਡੀ ਮਦਦ ਕਰਨ ਲਈ, ਤੁਹਾਡਾ ਮਾਰਗਦਰਸ਼ਨ ਕਰਨ ਲਈ ਥੋੜ੍ਹਾ ਹੋਰ ਜੀਵਾਂਗਾ। ਪ੍ਰਮਾਤਮਾ ਪਿੱਛੇ ਹੈ, ਸਾਡੇ ਸਾਰਿਆਂ ਦਾ ਮਾਰਗਦਰਸ਼ਨ ਕਰ ਰਿਹਾ ਹੈ, ਜਿਸ ਵਿੱਚ ਮੈਂ ਵੀ ਸ਼ਾਮਲ ਹਾਂ। ਮੈਂ ਉਨ੍ਹਾਂ ਤਿੰਨ ਸ਼ਕਤੀਸ਼ਾਲੀ ਲੋਕਾਂ ਵਿੱਚੋਂ ਇੱਕ ਹਾਂ। ਤੁਸੀਂ ਉਨ੍ਹਾਂ ਅੱਗੇ ਪ੍ਰਾਰਥਨਾ ਕਰੋ, ਅਤੇ ਇਹ ਹੋਵੇਗਾ। ਤੁਸੀਂ ਪ੍ਰਾਰਥਨਾ ਕਰਦੇ ਹੋ, ਪਰ ਤੁਹਾਨੂੰ ਆਪਣੀ ਸ਼ਕਤੀ ਦੀ ਵਰਤੋਂ ਕਾਰਜ ਕਰਨ ਲਈ ਵੀ ਕਰਨੀ ਚਾਹੀਦੀ ਹੈ, ਆਪਣੇ ਆਪ ਨੂੰ ਸੁਚੱਜਾ, ਅਨੁਕੂਲ, ਸਹੀ ਬਣਾਉਣ ਲਈ। ਇਸ ਸੰਸਾਰ ਵਿੱਚ ਸਭ ਤੋਂ ਵਧੀਆ। ਤੁਹਾਨੂੰ ਦੂਜਿਆਂ ਦਾ ਆਗੂ ਬਣਨਾ ਪਵੇਗਾ, ਨਾ ਕਿ ਉਹਨਾਂ ਦੀ ਤੁਹਾਡੀ ਅਗਵਾਈ ਕਰਨ ਦੀ ਉਡੀਕ ਕਰਨੀ। ਅਤੇ ਜੇਕਰ ਤੁਹਾਡੇ ਵਿੱਚੋਂ ਹਰ ਕੋਈ ਇੱਕ ਨੇਤਾ ਹੈ, ਤਾਂ ਸਾਨੂੰ ਹੁਣ ਕਿਸੇ ਨੇਤਾ ਦੀ ਲੋੜ ਨਹੀਂ ਹੈ। ਅਸੀਂ ਬਸ ਬਹੁਤ ਹੀ ਜ਼ਲਦੀ ਗ੍ਰਹਿ ਨੂੰ ਬਚਾ ਲੈਂਦੇ ਹਾਂ। ਕਿਰਪਾ ਕਰਕੇ, ਪੂਰੀ ਇਮਾਨਦਾਰੀ ਨਾਲ, ਮੈਂ ਤੁਹਾਨੂੰ ਇਹ ਸਭ ਦੱਸਣਾ ਚਾਹੁੰਦੀ ਹਾਂ। ਕਿਰਪਾ ਕਰਕੇ ਮੇਰੀ ਗੱਲ ਸੁਣੋ।

ਹੁਣ ਮੈਨੂੰ ਇਸ ਤੋਂ ਕੀ ਮਿਲੇਗਾ? ਮੈਂ ਇੱਕ ਕਰੋੜਪਤੀ ਹਾਂ, ਸੱਚਮੁੱਚ, ਇੱਕ ਕਰੋੜਪਤੀ। ਮੇਰੇ ਕੋਲ ਕਾਰੋਬਾਰ ਹਨ। ਮੈਂ ਤੁਹਾਡੇ ਪੜਪੋਤੇ-ਪੜਪੋਤੇ ਦੇ ਜੀਵਨ ਕਾਲ ਤੱਕ ਆਪਣਾ ਖਿਆਲ ਚੰਗੀ ਤਰ੍ਹਾਂ ਰੱਖ ਸਕਦੀ ਹਾਂ। ਅਤੇ ਫਿਰ ਵੀ ਅਸੀਂ ਉਹ ਸਾਰਾ ਪੈਸਾ ਨਹੀਂ ਵਰਤ ਸਕਦੇ, ਪਰ ਮੈਂ ਇਸਨੂੰ ਕਾਰੋਬਾਰਾਂ ਅਤੇ ਉਸ ਸਭ ਵਿੱਚ ਲਗਾਉਂਦੀ ਹਾਂ। ਫਿਰ ਵੀ, ਮੈਂ ਅਜੇ ਵੀ ਉਨ੍ਹਾਂ ਸਾਰਿਆਂ ਨੂੰ ਵਾਪਸ ਲੈ ਸਕਦੀ ਹਾਂ ਅਤੇ ਇਹ ਸਭ ਆਪਣੇ ਉੱਤੇ ਵਰਤ ਸਕਦੀ ਹਾਂ - ਵੱਡੇ ਹਵਾਈ ਜਹਾਜ਼, ਵੱਡਾ ਸਟਾਫ਼, ਵੱਡੀਆਂ ਯਾਟਾਂ, ਵੱਡੇ ਘਰ, ਨੌਕਰ, ਸਭ ਕੁਝ। ਮੈਨੂੰ ਇਹ ਕਿਉਂ ਕਰਨਾ ਪੈਂਦਾ ਹੈ?! ਮੈਨੂੰ ਸਿਰਫ਼ ਇੱਕ ਵਿਗਵੈਮ ਵਿੱਚ ਕਿਉਂ ਰਹਿਣਾ ਪੈਂਦਾ ਹੈ? ਅਤੇ ਮੇਰੇ ਕੋਲ ਖਾਣਾ ਪਕਾਉਣ ਲਈ ਵੀ ਸਮਾਂ ਨਹੀਂ ਹੈ, ਮੈਂ ਠੰਡੀਆਂ ਚੀਜ਼ਾਂ ਖਾਂਦੀ ਹਾਂ। ਜਦੋਂ ਮੈਂ ਪਹਿਲਾਂ ਹੀ ਖਾਣਾ ਬਣਾ ਲਿਆ ਹੁੰਦਾ ਤਾਂ ਮੈਨੂੰ (ਇਸਨੂੰ) ਗਰਮ ਕਰਨ ਦਾ ਵੀ ਸਮਾਂ ਨਹੀਂ ਹੁੰਦਾ। ਮੈਨੂੰ ਇਹ ਕਿਸ ਲਈ ਕਰਨਾ ਪਵੇਗਾ?

ਕਿਰਪਾ ਕਰਕੇ, ਮੇਰੀ ਗੱਲ ਸੁਣੋ! ਕਿਰਪਾ ਕਰਕੇ, ਮੇਰੀ ਗੱਲ ਸੁਣੋ, ਕਿਰਪਾ ਕਰਕੇ, ਇੱਕ ਵਾਰ । ਵੀਗਨ ਬਣੋ! ਪ੍ਰਮਾਤਮਾ ਅੱਗੇ ਅਰਦਾਸ ਕਰੋ। ਜੇ ਤੁਹਾਨੂੰ ਨਹੀਂ ਲੱਗਦਾ ਕਿ ਤਿੰਨ ਸ਼ਕਤੀਸ਼ਾਲੀ ਹਨ, ਤਾਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰੋ। ਇਸ ਸਮੇਂ, ਕਿਸੇ ਵੀ ਛੋਟੇ ਸੰਤ, ਛੋਟੇ ਗੁਰੂ, ਅਤੇ ਇੱਕ ਬੁੱਧ ਨੂੰ ਪ੍ਰਾਰਥਨਾ ਕਰਨ ਨਾਲ ਹੁਣ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ। ਸਰਬਸ਼ਕਤੀਮਾਨ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰੋ। ਫਿਰ ਸਾਰੇ ਗੁਰੂਆਂ ਨੂੰ ਇਕੱਠੇ ਪ੍ਰਾਰਥਨਾ ਕਰੋ। ਅਤੇ ਬਸ ਧਰਤੀ ਉੱਤੇ ਦੂਜਿਆਂ ਦੀ ਮਦਦ ਕਰਨ ਲਈ ਆਪਣੇ ਆਪ ਨੂੰ ਇੱਕ ਸੰਤ ਜੀਵ ਵਿੱਚ ਬਦਲੋ।

Photo Caption: ਇਕ ਚਮਕਦੇ ਸਿਤਾਰੇ ਵਾਂਗ ਬਣੋ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/5)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-04-22
1077 ਦੇਖੇ ਗਏ
42:51
ਧਿਆਨਯੋਗ ਖਬਰਾਂ
2025-04-22
99 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-04-22
151 ਦੇਖੇ ਗਏ
ਸਭਿਆਚਾਰਕ ਨਿਸ਼ਾਨ ਸੰਸਾਰ ਭਰ ਤੋਂ
2025-04-22
60 ਦੇਖੇ ਗਏ
24:11

Vegan Interior, Part 1 of 2

119 ਦੇਖੇ ਗਏ
ਵੀਗਨਿਜ਼ਮ: ਨੇਕ ਜੀਵਨ ਸ਼ੈਲੀ
2025-04-22
119 ਦੇਖੇ ਗਏ
5:07

Vegan Party in Cotonou, Benin

495 ਦੇਖੇ ਗਏ
ਧਿਆਨਯੋਗ ਖਬਰਾਂ
2025-04-21
495 ਦੇਖੇ ਗਏ
39:47
ਧਿਆਨਯੋਗ ਖਬਰਾਂ
2025-04-21
161 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-04-21
181 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ