ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸ਼ਿਵ ਦੇ ਇਕਾਗਰਤਾ I ਦੇ 112 ਤਰੀਕੇ, ਸਤ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਬਿਲਕੁਲ ਕਬੀਰ ਦੀ ਪਤਨੀ ਦੀ ਕਹਾਣੀ ਵਾਂਗ, ਤੁਹਾਨੂੰ ਯਾਦ ਹੈ? ਉਹ ਦੋਵੇਂ ਗਿਆਨਵਾਨ ਸੰਤ ਸਨ। ਪਰ ਇੱਕ ਸੱਚੀ ਹਿੰਦੂ ਪਤਨੀ ਅਤੇ ਦੇਵੀ ਹੋਣ ਦੇ ਨਾਤੇ, ਉਹ ਕਦੇ ਵੀ ਸੁਪਨੇ ਵਿੱਚ ਵੀ ਆਪਣੇ ਪਤੀ ਦੇ ਅਗੇ ਆਪਣਾ ਪੈਰ ਸਾਹਮੁਣੇ ਨਹੀਂ ਰੱਖੇਗੀ ਅਤੇ ਲੋਕਾਂ ਨੂੰ ਨਹੀਂ ਦੱਸੇਗੀ ਕਿ ਉਹ ਕਿੰਨੀ ਮਹਾਨ ਹੈ। ਇਹ ਕਾਫ਼ੀ ਹੈ ਕਿ ਉਹ ਗਿਆਨਵਾਨ ਹੈ ਅਤੇ ਗੁਰੂ ਹੈ। ਉਸਨੂੰ ਦੂਜੀ, ਜਾਂ ਬਰਾਬਰ ਦੀ ਹੋਣ ਦੀ ਕੋਈ ਪਰਵਾਹ ਨਹੀਂ ਹੈ। ਸਾਰੀਆਂ ਹਿੰਦੂ ਪਤਨੀਆਂ ਕਦੇ ਸੁਪਨੇ ਵਿੱਚ ਵੀ ਅਜਿਹਾ ਕੰਮ ਨਹੀਂ ਕਰਦੀਆਂ। ਉਹ ਬਹੁਤ ਨਿਮਰ ਹਨ। ਉਹ ਹਮੇਸ਼ਾ ਪਿੱਛੇ ਰਹਿੰਦੀਆਂ ਹਨ ਅਤੇ ਉਹੀ ਕਰਦੀਆਂ ਹਨ ਜੋ ਪਤੀ ਉਨ੍ਹਾਂ ਨੂੰ ਕਰਨ ਲਈ ਕਹਿੰਦਾ ਹੈ। ਇਸੇ ਲਈ ਪ੍ਰਾਚੀਨ ਸਮੇਂ ਤੋਂ ਸਾਡੇ ਕੋਲ ਬਹੁਤ ਘੱਟ ਮਹਿਲਾ ਗੁਰੂ ਹਨ।

ਕਿਉਂਕਿ, ਜਿਵੇਂ ਕਿ ਤੁਸੀਂ ਜਾਣਦੇ ਹੋ, ਅਧਿਆਤਮਿਕ ਅਭਿਆਸ ਦਾ ਜ਼ਿਆਦਾਤਰ ਪਵਿੱਤਰ ਸਾਹਿਤ ਭਾਰਤ ਵਿੱਚ ਚੰਗੀ ਤਰ੍ਹਾਂ ਸੁਰੱਖਿਅਤ ਅਤੇ ਸਤਿਕਾਰਿਆ ਜਾਂਦਾ ਹੈ। ਅਤੇ ਬਹੁਤ ਸਾਰੇ ਮਹਾਨ ਗੁਰੂ ਭਾਰਤ ਤੋਂ ਆਏ ਸਨ। ਅਤੇ ਬਹੁਤ ਸਾਰੇ ਮਹਾਨ ਗੁਰੂ ਵੱਖ-ਵੱਖ ਦੇਸ਼ਾਂ ਤੋਂ ਆਏ ਸਨ, ਪਰ ਉਨ੍ਹਾਂ ਦੀ ਅਧਿਆਤਮਿਕਤਾ ਦੀ ਜੜ੍ਹ ਭਾਰਤ ਤੋਂ ਹੈ। ਇਸ ਲਈ, ਬੇਸ਼ੱਕ, ਆਦਮੀ ਆਦਮੀਆਂ ਨੂੰ ਸਿਖਾਉਂਦੇ ਹਨ, ਅਤੇ ਫਿਰ ਆਦਮੀ ਬਾਹਰ ਜਾਂਦੇ ਹਨ ਅਤੇ ਦੁਬਾਰਾ ਆਦਮੀਆਂ ਨੂੰ ਖੁਸ਼ਖਬਰੀ ਫੈਲਾਉਂਦੇ ਹਨ। ਅਤੇ ਫਿਰ ਇੱਕ ਮਰਦ ਵਾਰਸ ਚੁਣਦੇ, ਕਿਉਂਕਿ ਮਰਦ ਮਰਦਾਂ ਨਾਲ ਵਧੇਰੇ ਜੁੜੇ ਹੋਏ ਹਨ, ਇਸ ਲਈ ਵਾਰਸ ਫਿਰ ਮਰਦ ਹੋਣਗੇ, ਅਤੇ ਫਿਰ ਇਸ ਤਰ੍ਹਾਂ ਚੱਕਰ ਚਲਦਾ ਰਹਿੰਦਾ ਹੈ। ਕਿਉਂਕਿ ਹਿੰਦੂ ਔਰਤਾਂ ਕਦੇ ਵੀ ਅਧਿਕਾਰ ਜਮਾਉਣ ਦੀ ਕੋਸ਼ਿਸ਼ ਨਹੀਂ ਕਰਨਗੀਆਂ ਅਤੇ ਅੰਦਰੋਂ ਜਾਂ ਬਾਹਰੋਂ ਆਪਣੀ ਮਹਾਨਤਾ ਦਿਖਾਉਣ ਲਈ। ਜੇ ਪਹਿਲਾਂ ਹੀ ਕੋਈ ਇੱਕ ਗੁਰੂ ਹੈ, ਤਾਂ ਇੱਕ ਹੈ, ਕਾਫ਼ੀ ਹੈ। ਉਹ ਰੋਟੀਆਂ ਪਕਾਉਣ, ਆਲੂਆਂ ਨੂੰ ਗਰਿੱਲ ਕਰਨ ਅਤੇ ਘਰ ਸਾਫ਼ ਕਰਨ ਵਿੱਚ ਸੰਤੁਸ਼ਟ ਹੈ ਜਿਸ ਕਿਸੇ ਨੂੰ ਉਸਦਾ ਪਤੀ ਮਹਿਮਾਨ ਵਜੋਂ ਘਰ ਲਿਆਉਂਦਾ ਹੈ।

ਜਦੋਂ ਤੁਸੀਂ ਕਿਸੇ ਭਾਰਤੀ ਘਰ ਜਾਂਦੇ ਹੋ, ਤਾਂ ਪਤਨੀ ਹਮੇਸ਼ਾ ਖਾਣਾ ਪਕਾਉਂਦੀ ਹੈ, ਤੁਹਾਡੇ ਲਈ ਸਫਾਈ ਕਰਦੀ ਹੈ, ਅਤੇ ਤੁਹਾਨੂੰ ਆਰਾਮਦਾਇਕ ਬਣਾਉਣ ਲਈ ਸਭ ਕੁਝ ਕਰਦੀ ਹੈ, ਜਦੋਂ ਕਿ ਪਤੀ ਤੁਹਾਡੇ ਨਾਲ ਇੱਕ ਮਹਿਮਾਨ ਵਾਂਗ ਚੰਗਾ ਵਿਵਹਾਰ ਕਰੇਗਾ, ਤੁਹਾਡੇ ਨਾਲ ਗੱਲਬਾਤ ਕਰੇਗਾ, ਅਤੇ ਤੁਹਾਡਾ ਬੌਧਿਕ ਜਾਂ ਅਧਿਆਤਮਿਕ ਪੱਧਰ 'ਤੇ ਮਨੋਰੰਜਨ ਕਰਨ ਦੀ ਕੋਸ਼ਿਸ਼ ਕਰੇਗਾ। ਪਤਨੀ ਤੁਹਾਡੇ ਪੈਰਾਂ ਨੂੰ ਵੀ ਸਾਫ਼ ਕਰੇਗੀ! ਉਹ ਬਾਅਦ ਵਿੱਚ ਤੁਹਾਡੇ ਫਰਸ਼ 'ਤੇ ਛੱਡੇ ਭੋਜਨ ਨੂੰ ਵੀ ਸਾਫ਼ ਕਰੇਗੀ ਅਤੇ ਤੁਹਾਡੇ ਲਈ ਸਭ ਕੁਝ ਆਰਾਮਦਾਇਕ ਬਣਾ ਦੇਵੇਗੀ; ਜੇਕਰ ਤੁਹਾਡੇ ਨਾਲ ਗੱਲ ਨਾ ਕੀਤੀ ਜਾਵੇ ਤਾਂ ਉਹ ਕਦੇ ਵੀ ਤੁਹਾਡੇ ਨਾਲ ਗੱਲ ਨਹੀਂ ਕਰੇਗੀ। ਤਾਂ, ਇਹ ਹਿੰਦੂ ਔਰਤਾਂ ਦੇ ਕੁਝ ਬਹੁਤ ਵਧੀਆ ਗੁਣ ਹਨ ਜੋ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦੀ ਹਾਂ, ਜੋ ਮੈਂ ਅਜੇ ਤੱਕ ਨਹੀਂ ਸਿੱਖ ਸਕੀ।

ਖੁਸ਼ਕਿਸਮਤੀ ਨਾਲ, ਮੇਰਾ ਕੋਈ ਪਤੀ ਨਹੀਂ ਹੈ, ਇਸ ਲਈ ਮੈਂ ਹੁਣ ਇਸ ਬਾਰੇ ਹੋਰ ਨਹੀਂ ਸੋਚਦੀ। ਖੈਰ, ਜਦੋਂ ਮੈਂ ਇਹ ਸਾਰੇ ਗੁਣ ਸਿੱਖੇ, ਇਹ ਬਹੁਤ ਦੇਰ ਹੋ ਚੁੱਕੀ ਸੀ। ਮੇਰੇ ਪਤੀ ਨੇ ਪਹਿਲਾਂ ਹੀ ਇੱਕ ਹੋਰ ਚੁਣ ਲਈ ਸੀ। ਅਤੇ ਸ਼ਾਇਦ ਉਹ ਦੋਵੇਂ ਅਜੇ ਵੀ ਸਿੱਖਣ ਲਈ ਸੰਘਰਸ਼ ਕਰ ਰਹੇ ਹਨ। ਇਸ ਲਈ ਇਸਨੇ ਮੇਰੀਆਂ ਬਹੁਤ ਸਾਰੀਆਂ ਸਮੱਸਿਆਵਾਂ ਅਤੇ ਸਮਾਂ ਬਚਾਇਆ। ਇਸ ਲਈ ਹੁਣ ਮੈਂ ਇੱਥੇ ਬੈਠ ਕੇ ਤੁਹਾਡੇ ਨਾਲ ਹਰ ਤਰ੍ਹਾਂ ਦੀਆਂ ਸਰਵਵਿਆਪੀ [ਚੀਜ਼ਾਂ] ਬਾਰੇ ਗੱਲ ਕਰ ਸਕਦੀ ਹਾਂ। ਨਹੀਂ ਤਾਂ, ਤੁਹਾਡਾ ਕੀ ਖਿਆਲ ਹੈ? ਮੈਂ ਇਸ ਵੇਲੇ ਰਸੋਈ ਵਿੱਚ ਰੋਟੀਆਂ ਬਣਾ ਰਹੀ ਹੁੰਦੀ। ਹੋ ਸਕਦਾ ਹੈ ਕਿ ਉਹ ਇੱਥੇ ਬੈਠਾ ਹੋਵੇ ਪਰ ਨਾ ਜਾਣਦਾ ਹੋਵੇ ਕਿ ਤੁਹਾਨੂੰ ਕੀ ਦੱਸੇ।

ਠੀਕ ਹੈ। ਤਾਂ ਹੁਣ, ਆਓ ਵਾਪਸ ਆਉਂਦੇ ਹਾਂ ਅਭਿਆਸ ਦੇ ਸੌ ਤੋਂ ਵੱਧ ਤਰੀਕ‌ਿਆਂ ਵੱਲ । ਦੇਵੀ ਦੁਆਰਾ ਇਹ ਅਰਥਪੂਰਨ ਅਤੇ ਡੂੰਘਾ ਸਵਾਲ ਪੁੱਛਣ ਤੋਂ ਬਾਅਦ, ਸ਼ਿਵ ਨੇ ਪਿਆਰ ਨਾਲ ਜਵਾਬ ਦਿੱਤਾ। ਤਾਂ ਉਹ ਉਸਨੂੰ ਕੀ ਕਹਿੰਦਾ ਹੈ? ਹੁਣ ਪਹਿਲਾ ਜਵਾਬ। "ਚਮਕਦਾਰ!" ਵਾਹ! ਤੁਸੀਂ ਮੈਨੂੰ ਉਹ ਵੀ ਨਹੀਂ ਕਹਿੰਦੇ! ਤੁਸੀਂ ਮੈਨੂੰ ਸਿਰਫ਼ ਸੂਮਾ ਹੀ ਬੁਲਾਉਂਦੇ ਹੋਂ। "ਚਮਕਦਾਰ!" ਸ਼ਾਇਦ ਅਮਰੀਕਾ ਵਿੱਚ ਤੁਹਾਡੇ ਕੋਲ "ਐਪਲ ਪਾਈ" ਹੈ, "ਕੈਚੱਪ ਵਨ," ਜਾਂ "ਫ੍ਰੈਂਚ ਫਰਾਈ," "ਕੈਂਟਕੀ ਫ੍ਰੈਂਚ ਫਰਾਈ।" ਇਸ ਬਾਰੇ ਗੱਲ ਕਰਦੇ ਹੋਏ, ਮੇਰੇ ਕੋਲ ਤੁਹਾਡੇ ਲਈ ਇੱਕ ਮਜ਼ਾਕ ਹੈ। ਕੀ ਸਾਨੂੰ ਇਕ ਮਜ਼ਾਕ ਚਾਹੀਦਾ ਹੈ ਜਾਂ ਸਾਨੂੰ ਇਸ ਵੱਲ ਆਉਣਾ ਚਾਹੀਦਾ ਹੈ? ਮਜ਼ਾਕ, ਹਹ? ਠੀਕ ਹੈ, ਮਜ਼ਾਕ। ਸਾਨੂੰ ਅਜੇ ਵੀ ਇਸ 'ਤੇ ਆਉਣਾ ਪਵੇਗਾ, ਚਿੰਤਾ ਨਾ ਕਰੋ।

ਇੱਕ ਬਲਾਕ, ਇੱਕ ਕੰਪਲੈਕਸ ਵਿੱਚ ਕਈ ਗੁਆਂਢੀ ਇਕੱਠੇ ਰਹਿੰਦੇ ਸਨ। ਅਤੇ ਪਤਨੀਆਂ ਵਿਚੋਂ ਇਕ ਨੇ ਆਪਣੇ ਪਤੀ ਨੂੰ ਇਸ ਤਰ੍ਹਾਂ ਸ਼ਿਕਾਇਤ ਕੀਤੀ, "ਇੱਥੇ ਦੇਖੋ! ਸਾਡੇ ਸਾਰੇ ਗੁਆਂਢੀਆਂ ਦੇ ਪਤੀ ਆਪਣੀਆਂ ਪਤਨੀਆਂ ਨੂੰ ਬਹੁਤ ਮਿੱਠੇ ਅਤੇ ਰੋਮਾਂਟਿਕ ਨਾਵਾਂ ਨਾਲ ਬੁਲਾਉਂਦੇ ਹਨ। ਅਤੇ ਤੁਸੀਂ ਮੈਨੂੰ ਕਦੇ ਵੀ ਇਸ ਤਰ੍ਹਾਂ ਨਹੀਂ ਬੁਲਾਉਂਦੇ।" ਕੀ ਤੁਹਾਨੂੰ ਕਹਾਣੀ ਪਹਿਲਾਂ ਹੀ ਪਤਾ ਹੈ? ਨਹੀਂ? ਫਿਰ ਤੁਸੀਂ ਕਿਉਂ ਹੱਸਦੇ ਹੋ? ਇੰਨੀ ਜਲਦੀ ਨਾ ਹੱਸੋ। ਤੁਸੀਂ ਸ਼ਾਇਦ ਬਾਅਦ ਵਿੱਚ ਰੋਵੋਗੇ, ਜੇਕਰ ਇਹ ਤੁਹਾਡੇ 'ਤੇ ਲਾਗੂ ਹੁੰਦਾ ਹੈ। ਤਾਂ ਪਤੀ ਨੇ ਕਿਹਾ, "ਕੀ? ਉਹ ਆਪਣੀਆਂ ਪਤਨੀਆਂ ਨੂੰ ਕੀ ਕਹਿੰਦੇ ਸਨ? ਮੈਂ ਤਾਂ ਕਦੇ ਕੁਝ ਨਹੀਂ ਸੁਣਿਆ!" ਤਾਂ ਪਤਨੀ ਨੇ ਕਿਹਾ, "ਜੋ ਸਾਡੇ ਸੱਜੇ ਪਾਸੇ ਰਹਿੰਦਾ ਹੈ, ਉਹ ਆਪਣੀ ਪਤਨੀ ਨੂੰ 'ਐਪਲ ਪਾਈ' ਕਹਿ ਕੇ ਬੁਲਾਉਂਦਾ ਹੈ।" ਅਤੇ ਉਸਦੇ ਨਾਲ ਰਹਿਣ-ਵਾਲਾ ਆਪਣੀ ਪਤਨੀ ਨੂੰ 'ਸਵੀਟ ਚੈਰੀ ਬਲੌਸਮ' ਬੁਲਾਉਂਦਾ ਹੈ। ਜੋ ਸਾਡੇ ਖਬੇ ਵਲ ਰਹਿੰਦਾ ਹੈ, ਉਹ ਆਪਣੀ ਪਤਨੀ ਨੂੰ 'ਰੋਜ਼ਮੇਰੀ' ਕਹਿੰਦਾ ਹੈ।" ਤੁਸੀਂ ਰੋਜ਼ਮੇਰੀ ਨੂੰ ਜਾਣਦੇ ਹੋ? ਇਹ ਇੱਕ ਬਹੁਤ ਹੀ ਖੁਸ਼ਬੂਦਾਰ ਕਿਸਮ ਦੀ ਜੜੀ ਬੂਟੀ ਹੈ ਜੋ ਤੁਸੀਂ ਆਪਣੇ ਭੋਜਨ ਵਿੱਚ ਪਾਉਂਦੇ ਹੋ। "ਅਤੇ ਦੂਜਾ, ਉਸਦੇ ਨਾਲ ਵਾਲਾ, ਉਹ ਉਸਨੂੰ 'ਮੇਰਾ ਪਿਆਰਾ ਪੀਜ਼ਾ' ਕਹਿੰਦਾ ਹੈ।" ਅਜੇ ਵੀ ਜਾਰੀ ਹੈ। "ਹੋਰ ਲੋਕ ਉਸਨੂੰ 'ਮੇਰੀ ਬੋਨਸਾਈ,' 'ਮੇਰੀ ਕੀਮਤੀ ਬੋਨਸਾਈ' ਵੀ ਕਹਿੰਦੇ ਹਨ। ਅਤੇ ਦੂਜਾ ਉਸਨੂੰ ਬੁਲਾਉਂਦਾ ਹੈ, 'ਓਹ, ਮੇਰਾ ਹੀਰਾ, ਮੇਰਾ ਬੇਦਾਗ਼ ਹੀਰਾ।' ਅਤੇ ਤੁਸੀਂ, ਤੁਸੀਂ ਮੈਨੂੰ ਕਦੇ ਵੀ ਇਸ ਤਰ੍ਹਾਂ ਕੁਝ ਪਿਆਰ ਅਤੇ ਰੋਮਾਂਟਿਕ ਨਹੀਂ ਕਹਿੰਦੇ!"

ਤਾਂ, ਪਤੀ ਨੇ ਆਪਣਾ ਸਿਰ ਹਿਲਾਇਆ ਅਤੇ ਕਿਹਾ, "ਮੈਨੂੰ ਮਾਫ਼ ਕਰਨਾ, ਪਰ ਜੋ ਸੱਜੇ ਪਾਸੇ ਰਹਿੰਦਾ ਹੈ, ਉਹ ਇੱਕ ਬੇਕਰ ਹੈ। ਅਤੇ ਉਸਦੇ ਨਾਲ ਵਾਲਾ..." ਉਹ ਉਸਨੂੰ ਕੀ ਬੁਲਾਉਂਦਾ ਸੀ? "ਚੈਰੀ ਬਲੌਸਮ," ਹਹ? ਠੀਕ ਹੈ। "ਉਹ ਇੱਕ ਮਾਲੀ ਹੈ। ਉਹ ਚੈਰੀ ਲਗਾਉਂਦਾ ਹੈ। ਉਹ ਜਪਾਨੀ ਹੈ। ਅਤੇ ਖੱਬੇ-ਪਾਸੇ ਵਾਲਾ ਆਪਣੀ ਪਤਨੀ ਨੂੰ 'ਰੋਜ਼ਮੇਰੀ' ਕਹਿੰਦਾ ਹੈ, ਉਹ ਜੜ੍ਹੀਆਂ-ਬੂਟੀਆਂ ਵੇਚਦਾ ਹੈ!" ਤੁਸੀਂ ਜਾਣਦੇ ਹੋ, ਜੜੀ-ਬੂਟੀਆਂ ਵਾਲੀਆਂ ਚੀਜ਼ਾਂ! "ਅਤੇ ਦੂਜਾ ਜੋ ਆਪਣੀ ਪਤਨੀ ਨੂੰ ਹੀਰਾ ਬੁਲਾਉਂਦਾ ਹੈ, ਕਿਉਂਕਿ ਉਹ ਇੱਕ ਜੌਹਰੀ ਹੈ। ਮੈਂ ਇਕ ਜੁੱਤੀਆਂ ਮੁਰੰਮਤ-ਕਰਨ ਵਾਲਾ ਹਾਂ। ਮੈਂ ਤੁਹਾਨੂੰ ਆਪਣੀ 'ਟੁੱਟੀ-ਹੋਈ ਜੁੱਤੀ' ਨਹੀਂ ਕਹਿ ਸਕਦਾ।" ਹਾਂਜੀ, ਇਹ ਚੰਗਾ ਹੈ ਕਿ ਉਹ ਇਕ ਤਾਬੂਤ-ਬਣਾਉਣ ਵਾਲਾ ਨਹੀਂ ਹੈ, ਕਿਉਂਕਿ ਤੁਸੀਂ ਜਾਣਦੇ ਹੋ... "ਮੇਰਾ ਠੋਸ ਤਾਬੂਤ।" ਤੁਹਾਨੂੰ ਪਤਾ ਹੈ, ਉਹ ਮੁਰਦਿਆਂ ਨੂੰ ਕਿੱਥੇ ਦਫ਼ਨਾਉਂਦੇ ਹਨ? "ਠੋਸ ਤਾਬੂਤ।" ਇਸ ਲਈ ਧਿਆਨ ਰੱਖੋ ਕਿ ਆਪਣੇ ਪਤੀ 'ਤੇ ਬਹੁਤ ਜ਼ਿਆਦਾ ਦਬਾਅ ਨਾ ਪਾਓ। ਜੇਕਰ ਉਹ ਤੁਹਾਨੂੰ ਉਹ ਸਭ ਤੋਂ ਪਿਆਰਾ ਨਾਮ ਦੇਣ ਲਈ ਇੱਕ ਸਹੀ ਪੇਸ਼ੇ ਵਿੱਚ ਨਹੀਂ ਹੈ ਜੋ ਤੁਸੀਂ ਚਾਹੁੰਦੇ ਹੋ। ਹੁਣ, ਪਰ ਤੁਸੀਂ ਆਪਣੇ ਪਤੀ ਨੂੰ ਕਹਿ ਸਕਦੇ ਹੋ ਕਿ ਉਹ ਸ਼ਿਵ ਤੋਂ ਸਿੱਖੇ, ਜੋ ਕਿ ਵਿਨਾਸ਼ ਦਾ ਦੇਵਤਾ ਹੈ।

ਠੀਕ ਹੈ। ਸ਼ਿਵ ਬਹੁਤ ਉਦਾਰ ਸੀ। ਉਸਨੇ ਸੱਪ(-ਲੋਕ) ਅਤੇ ਉਹ ਸਭ ਕੁਝ ਆਪਣੀਆਂ ਬਾਹਾਂ ਦੁਆਲੇ ਪਹਿਨਿਆ ਹੋਇਆ ਸੀ, ਅਤੇ ਉਸਨੇ ਆਦਮੀ ਦੇ ਜਣਨ ਅੰਗ ਨੂੰ ਵਿਸ਼ਵਵਿਆਪੀ ਪ੍ਰਜਨਨ ਸ਼ਕਤੀ ਦੇ ਇੱਕ ਪ੍ਰਤੀਕ ਵਜੋਂ ਚੋਣ ਕੀਤੀ। ਪਰ ਉਸਦਾ ਅਸਲ ਮਤਲਬ ਇਹ ਸੀ ਕਿ ਸਾਰਾ ਸੰਸਾਰ ਇੱਕ ਰਚਨਾਤਮਕ ਸ਼ਕਤੀ ਦੁਆਰਾ ਬਣਾਇਆ ਗਿਆ ਸੀ। ਇਹ ਸੱਚ ਨਹੀਂ ਹੈ। ਇਹ ਮਨੁੱਖਤਾ ਦਾ, ਆਤਮਾਵਾਂ ਦਾ ਸਭ ਤੋਂ ਉੱਚਾ ਨਿਵਾਸ ਨਹੀਂ ਹੈ। ਸਿਰਜਣਾਤਮਕਤਾ, ਸ੍ਰਿਸ਼ਟੀ ਦੀ ਸ਼ਕਤੀ ਜੋ ਬ੍ਰਹਿਮੰਡ ਨੂੰ ਬਣਾਉਂਦੀ ਹੈ, ਮਾਇਆ ਰਾਹੀਂ ਆਈ। ਇਸ ਲਈ, ਪੁਰਾਣੇ ਸਮਿਆਂ ਵਿੱਚ, ਮਾਇਆ ਅਤੇ ਸਿਰਜਣਾਤਮਕਤਾ ਬਾਰੇ ਗੱਲ ਕਰਨ ਲਈ, ਉਸਨੂੰ ਇੱਕ ਬਹੁਤ ਹੀ ਕੱਚੀ ਵਸਤੂ ਦੀ ਵਰਤੋਂ ਕਰਨੀ ਪਈ ਸੀ, ਜਿਵੇਂ ਕਿ ਇੱਕ ਆਦਮੀ ਦੇ ਜਣਨ ਅੰਗ, ਤਾਂ ਜੋ ਉਸ ਸਮੇਂ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਉਸਦਾ ਕੀ ਮਤਲਬ ਸੀ। ਉਹ ਉਸ ਸਮੇਂ ਉਨ੍ਹਾਂ ਨਾਲ ਕਿਵੇਂ ਦਾਰਸ਼ਨਿਕਤਾ ਕਰ ਸਕਦਾ ਹੈ, ਜਦੋਂ ਸਾਰੇ ਲੋਕ ਜਾਣਦੇ ਹਨ ਕਿ ਕੁਝ ਬਹੁਤ ਹੀ ਕੱਚਾ, ਬਹੁਤ ਹੀ ਮੁੱਢਲਾ, ਬਹੁਤ ਹੀ ਸਾਦਾ, ਇੱਕ ਬਹੁਤ ਹੀ ਰੋਜ਼ਾਨਾ-ਜੀਵਨ-ਵਰਗੀ ਉਦਾਹਰਣ ਹੈ?

ਹਰ ਸਮੇਂ ਦੇ ਦੌਰ ਵਿਚ, ਗੁਰੂ ਨੂੰ ਲੋਕਾਂ ਦੀ ਚੇਤਨਾ ਦੇ ਪੱਧਰ ਅਤੇ ਉਸ ਸਮੇਂ ਦੀ ਤਰੱਕੀ ਦੇ ਅਨੁਸਾਰ ਜਿਉਣਾ, ਸਿਖਾਉਣਾ ਅਤੇ ਲੋਕਾਂ ਨੂੰ ਸਮਝਾਉਣਾ ਪੈਂਦਾ ਸੀ। ਤੁਹਾਨੂੰ ਸਾਫ਼-ਸਾਫ਼ ਸਮਝ ਲੈਣਾ ਚਾਹੀਦਾ ਹੈ। ਅਤੇ ਇਸ ਲਈ, ਤੁਲਨਾ ਨਾ ਕਰੋ ਅਤੇ ਇਹ ਨਾ ਕਹੋ ਕਿ ਮੂਸਾ ਨੇ ਲੋਕਾਂ ਨੂੰ ਬੱਕਰੀ(-ਲੋਕਾਂ ਨੂੰ) ਮਾਰਨ ਦੀ ਇਜਾਜ਼ਤ ਕਿਉਂ ਦਿੱਤੀ, ਅਤੇ [ਪਰਮ] ਸਤਿਗੁਰੂ ਚਿੰਗ ਹਾਈ ਜੀ ਕਹਿੰਦੇ ਹਨ, "ਨਹੀਂ! ਨਹੀਂ! ਨਹੀਂ! ਨਹੀਂ!" ਹੁਣ ਸਾਨੂੰ ਇਹ ਕਹਿਣ ਦੀ ਲੋੜ ਨਹੀਂ ਹੈ, ਕਿਉਂਕਿ ਕੋਈ ਵੀ ਇੱਕ ਦੂਜੇ ਨੂੰ ਨਹੀਂ ਮਾਰਦਾ। ਨਾ ਮਾਰੋ, ਸੂਰ(-ਲੋਕਾਂ) ਨੂੰ ਵੀ ਨਹੀਂ । ਨਾ ਮਾਰੋ, ਇਥੋਂ ਤਕ ਮੁਰਗੀ(-ਲੋਕਾਂ) ਨੂੰ ਵੀ ਨਹੀਂ । ਕਿਉਂਕਿ ਉਨ੍ਹਾਂ ਨੂੰ ਇਹ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਹੁਣ ਬਲੀਦਾਨ ਲਈ ਇਨਸਾਨਾਂ ਨੂੰ ਨਾ ਮਾਰੋ, ਨਾ ਤਾਈਵਾਨ (ਫਾਰਮੋਸਾ) ਵਿੱਚ, ਜਾਂ ਉਨ੍ਹਾਂ ਥਾਵਾਂ 'ਤੇ ਜਿੱਥੇ ਮੈਂ ਪ੍ਰਚਾਰ ਲਈ ਗਈ ਹਾਂ, ਨਹੀਂ? ਠੀਕ ਹੈ।

ਤਾਂ ਹੁਣ, ਸ਼ਿਵ ਨੇ ਆਪਣੀ ਪਤਨੀ, ਆਪਣੇ ਸਾਥੀ, ਆਪਣੇ ਜੀਵਨ ਭਰ ਦੇ ਸਾਥੀ ਨੂੰ ਜੋ ਪਹਿਲਾ ਜਵਾਬ ਦਿੱਤਾ ਉਹ ਇਹ ਹੈ, "ਚਮਕਦਾਰ! ਜੇ ਤੁਸੀਂ ਰੌਸ਼ਨੀ ਦਾ ਅਨੁਭਵ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਦੋ ਸਾਹਾਂ ਵਿਚਕਾਰ ਧਿਆਨ ਕੇਂਦਰਿਤ ਕਰ ਸਕਦੇ ਹੋ।" ਸਾਹ ਬਾਹਰ ਆਉਣ ਅਤੇ ਅੰਦਰ ਆਉਣ ਦੇ ਵਿਚਕਾਰ, ਇਸ ਸਮੇਂ ਦੇ ਵਿਚਕਾਰ ਤੁਹਾਨੂੰ ਰੌਸ਼ਨੀ ਦਾ ਲਾਭ ਮਿਲੇਗਾ। ਬੇਸ਼ੱਕ, ਉਸਦਾ ਮਤਲਬ ਇਹ ਸੀ ਕਿ ਤੁਹਾਨੂੰ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਜਦੋਂ ਤੁਸੀਂ ਸ਼ਾਇਦ... ਕਿਉਂਕਿ ਰੋਜ਼ਾਨਾ ਜ਼ਿੰਦਗੀ ਵਿੱਚ, ਇਹ ਇਕੱਲਾ ਤਰੀਕਾ ਨਹੀਂ ਹੈ। ਭਾਵੇਂ ਤੁਸੀਂ ਇਹ ਕਰ ਸਕਦੇ ਹੋ, ਪਰ ਸਾਨੂੰ ਇਹਨਾਂ ਸਾਰ‌ਿਆਂ 112 [ਤਰੀਕ‌ਿਆਂ] ਦੀ ਵਰਤੋਂ ਕਰਨੀ ਚਾਹੀਦੀ ਹੈ। ਸਾਨੂੰ ਆਪਣੇ ਮਨ ਨੂੰ ਇਕਾਗਰ ਕਰਨ ਲਈ ਇਸਨੂੰ ਵੱਖ-ਵੱਖ ਸਥਿਤੀਆਂ ਵਿੱਚ ਵਰਤਣਾ ਚਾਹੀਦਾ ਹੈ। ਇਸ ਲਈ ਕਈ ਵਾਰ, ਜੇ ਤੁਹਾਨੂੰ ਯਾਦ ਹੈ, ਮੈਂ ਤੁਹਾਨੂੰ ਇਹ ਵੀ ਸਿਖਾਇਆ ਹੈ, ਰੋਜ਼ਾਨਾ ਦੇ ਕੰਮ ਦੌਰਾਨ, ਤੁਹਾਨੂੰ ਹਮੇਸ਼ਾ ਆਪਣੇ ਬੁੱਧੀ ਕੇਂਦਰ ਨੂੰ ਯਾਦ ਰੱਖਣਾ ਚਾਹੀਦਾ ਹੈ, ਅਤੇ ਪੰਜ (ਪਵਿੱਤਰ) ਨਾਵਾਂ ਨੂੰ ਦੁਹਰਾਉਣਾ ਚਾਹੀਦਾ ਹੈ। ਪਰ ਜੇ ਕਦੇ ਤੁਸੀਂ ਭੁੱਲ ਜਾਓ... ਹਰ ਕੰਮ 'ਤੇ ਵੀ, ਤੁਹਾਨੂੰ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਪਰ ਇਹ ਤੁਹਾਡੇ ਲਈ ਬਹੁਤ ਮੁਸ਼ਕਲ ਹੈ, ਇਸ ਲਈ ਤੁਸੀਂ ਕੰਮ ਕਰਦੇ ਸਮੇਂ ਵੀ ਪੰਜ (ਪਵਿੱਤਰ) ਨਾਵਾਂ 'ਤੇ ਧਿਆਨ ਕੇਂਦਰਿਤ ਕਰੋ।

ਪਰ ਤੁਹਾਨੂੰ ਸਰੀਰਕ ਸਾਹ 'ਤੇ ਧਿਆਨ ਕੇਂਦਰਿਤ ਨਹੀਂ ਕਰਨਾ ਚਾਹੀਦਾ, ਸਗੋਂ ਵਿਚਕਾਰ ਹੀ ਕਰਨਾ ਚਾਹੀਦਾ ਹੈ। ਉਸਦਾ ਦੋ ਸਾਹਾਂ ਦੇ ਵਿਚਕਾਰ ਮਤਲਬ ਸੀ - ਇੱਕ ਬਾਹਰ ਆਉਂਦਾ ਹੈ, ਅਤੇ ਇੱਕ ਅੰਦਰ ਆਉਂਦਾ ਹੈ - ਇਹ ਸੀ ਕਿ ਸਾਹ-ਨਾ-ਲੈਣ ਵਾਲਾ, ਸਾਹ-ਨਾ-ਲੈਣ ਵਾਲਾ ਜੀਵ, ਇਸ 'ਤੇ ਸਾਨੂੰ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਇਸਦਾ ਮਤਲਬ ਹੈ ਕਿ ਸਾਨੂੰ ਹਮੇਸ਼ਾ ਸਰਵਸ਼ਕਤੀਮਾਨ ਨੂੰ ਯਾਦ ਰੱਖਣਾ ਚਾਹੀਦਾ ਹੈ। ਉਹ ਜਿਸ ਕੋਲ ਸਾਹ ਨਹੀਂ। ਉਹ ਜਿਸ ਲਈ ਸਾਹ ਜ਼ਰੂਰੀ ਨਹੀਂ ਹੈ। ਜਿਸਨੂੰ ਸਾਹ ਛੂਹ ਨਹੀਂ ਸਕਦੇ। ਆਦਿ, ਆਦਿ... ਇਹ ਸਿਰਫ਼ ਉਸ ਲਈ ਹੈ ਜਿਸਨੂੰ ਪਹਿਲਾਂ ਹੀ ਅਭਿਆਸ ਦੇ ਤਰੀਕੇ ਬਾਰੇ ਸਮਝ ਹੈ। ਇਹ ਬਾਹਰ ਜਾਣ ਅਤੇ ਸਮਾਜ ਦੇ ਆਮ ਮੈਂਬਰਾਂ ਨੂੰ ਦੋ ਸਾਹਾਂ ਵਿਚਕਾਰ ਧਿਆਨ ਕੇਂਦਰਿਤ ਕਰਨਾ ਸਿਖਾਉਣ ਲਈ ਨਹੀਂ ਹੈ। ਬੇਸ਼ੱਕ, ਕਿਸੇ ਵੀ ਤਰ੍ਹਾਂ ਦੀ ਇਕਾਗਰਤਾ ਲਾਭ ਲਿਆਉਂਦੀ ਹੈ, ਪਰ ਇਸ ਹੱਦ ਤੱਕ ਨਹੀਂ ਕਿ ਜਿਵੇਂ ਅਸੀਂ ਜਾਣਦੇ ਹਾਂ ਕਿ ਕਿੱਥੇ ਧਿਆਨ ਕੇਂਦਰਿਤ ਕਰਨਾ ਹੈ ਅਤੇ ਕਿਸ 'ਤੇ ਧਿਆਨ ਕੇਂਦਰਿਤ ਕਰਨਾ ਹੈ। ਕੀ ਇਹ ਸਪਸ਼ਟ ਹੈ? (ਹਾਂਜੀ।) ਠੀਕ ਹੈ।

ਇਸ ਲਈ, ਸਾਡੇ ਰੋਜ਼ਾਨਾ ਦੇ ਕੰਮਾਂ ਵਿੱਚ, ਸਾਡੇ ਕੋਲ ਬਹੁਤ ਸਾਰਾ ਕੰਮ ਕਰਨਾ ਹੁੰਦਾ ਹੈ, ਇਸ ਲਈ ਕਈ ਵਾਰ ਸਿਰਫ਼ ਬੁੱਧੀ ਕੇਂਦਰ ਨੂੰ ਯਾਦ ਰੱਖਣਾ ਬਹੁਤ ਮੁਸ਼ਕਲ ਹੁੰਦਾ ਹੈ। ਇਸ ਲਈ, ਜੇਕਰ ਤੁਸੀਂ ਨਹੀਂ ਕਰ ਸਕਦੇ, ਜਾਂ ਜੇਕਰ ਤੁਹਾਨੂੰ ਆਪਣੇ ਕੰਮ 'ਤੇ ਧਿਆਨ ਕੇਂਦਰਿਤ ਕਰਨਾ ਪਵੇ, ਤਾਂ ਅਸੀਂ ਕੰਮ ਨੂੰ ਅਭਿਆਸ ਵਿੱਚ ਬਦਲਣ ਦੇ ਤਰੀਕੇ ਲੱਭ ਸਕਦੇ ਹਾਂ। ਇਸੇ ਲਈ ਬੁੱਧ ਨੇ ਕਿਹਾ ਕਿ ਅਭਿਆਸ ਦੇ 84,000 ਤਰੀਕੇ ਹਨ। ਅਤੇ ਉਨ੍ਹਾਂ ਵਿੱਚੋਂ ਕੋਈ ਵੀ ਇੱਕ ਅਭਿਆਸ ਨਹੀਂ ਹੈ, ਅਧਿਆਤਮਿਕ ਅਭਿਆਸ ਦਾ ਇੱਕ ਤਰੀਕਾ ਨਹੀਂ ਹੈ। ਅਤੇ ਇੱਥੇ ਸ਼ਿਵ, ਇਸਨੂੰ ਛੋਟਾ ਕਰਨ ਲਈ, ਉਹ ਉੱਥੇ ਬੈਠ ਕੇ ਅਤੇ... ਧਰਮ ਅਭਿਆਸ ਦੇ 84,000 ਤਰੀਕਿਆਂ ਦੀ ਸੂਚੀ ਨਹੀਂ ਦੇ ਸਕਦਾ, ਇਸ ਲਈ ਉਸਨੇ ਇਸਨੂੰ 112 ਬਣਾ ਦਿੱਤਾ। ਇਹ ਤੁਹਾਡੇ ਲਈ ਕਾਫ਼ੀ ਹੋਣਾ ਚਾਹੀਦਾ ਹੈ, ਅਤੇ ਸਾਡੇ ਲਈ, ਮੇਰੇ ਲਈ। ਤਾਂ, "ਸਾਹਾਂ ਦੇ ਵਿਚਕਾਰ" ਤੋਂ ਉਸਦਾ ਭਾਵ ਹੈ ਯਾਦ ਰੱਖੋ, ਅਣਹੋਂਦ ਨੂੰ, ਗੈਰ-ਭੌਤਿਕ ਹਸਤੀ ਨੂੰ ਯਾਦ ਰੱਖੋ। ਇਸ ਲਈ, ਜਦੋਂ ਤੁਹਾਨੂੰ ਯਾਦ ਹੋਵੇ, ਮੈਂ ਤੁਹਾਨੂੰ ਕਹਿੰਦੀ ਹਾਂ ਕਿ ਸਾਹ 'ਤੇ ਧਿਆਨ ਨਾ ਲਗਾਓ। ਅਤੇ ਦੀਖਿਆ ਦੌਰਾਨ ਸਰੀਰਕ ਸੰਵੇਦਨਾ ਵੱਲ ਧਿਆਨ ਨਾ ਦਿਓ। ਤੁਹਾਨੂੰ ਯਾਦ ਹੈ? ਠੀਕ ਹੈ।

ਤਾਂ ਉਸਦਾ ਵੀ ਇਹੀ ਮਤਲਬ ਸੀ। ਇਸੇ ਲਈ ਉਸਨੇ ਕਿਹਾ, "ਧਿਆਨ ਕੇਂਦਰਿਤ ਕਰੋ। ਸਾਹਾਂ ਦੇ ਵਿਚਕਾਰ ਇੱਕ (ਹੋਂਦ) ਨੂੰ ਯਾਦ ਰੱਖੋ।" ਇਹ ਨਹੀਂ ਕਿ ਅਸੀਂ ਸਿਰਫ਼ ਸਾਹਾਂ ਦੇ ਵਿਚਕਾਰ ਹੀ ਧਿਆਨ ਕੇਂਦਰਿਤ ਕਰਦੇ ਹਾਂ; ਲਗਾਤਾਰ ਇਸ ਤਰ੍ਹਾਂ। ਕਿਉਂਕਿ ਉਹ ਡਰਦਾ ਸੀ ਕਿ ਸ਼ਾਇਦ ਜੇ ਉਹ ਤੁਹਾਨੂੰ ਦੱਸ ਦੇਵੇ - ਮੈਨੂੰ ਲੱਗਦਾ ਹੈ, ਸ਼ਾਇਦ ਮੈਂ ਗਲਤ ਹਾਂ, ਸਾਨੂੰ ਬਾਅਦ ਵਿੱਚ ਪਤਾ ਲੱਗੇਗਾ... ਬਾਅਦ ਵਿੱਚ ਸ਼ਾਇਦ ਅਸੀਂ ਕੁਝ ਹੋਰ ਪੜ੍ਹੀਏ, ਅਤੇ ਫਿਰ ਮੈਂ ਤੁਹਾਨੂੰ ਹੋਰ ਦੱਸਾਂਗੀ। ਉਥੇ ਪੜ੍ਹਨ ਲਈ ਬਹੁਤ ਸਾਰੀਆਂ ਚੀਜ਼ਾਂ ਹਨ, ਅਤੇ ਅਸੀਂ ਅਜੇ ਸਿਰਫ਼ ਪਹਿਲੇ 'ਤੇ ਹੀ ਹਾਂ।

ਮੈਨੂੰ ਡਰ ਹੈ ਕਿ ਜੇ ਤੁਸੀਂ ਸਾਹ 'ਤੇ ਧਿਆਨ ਕੇਂਦਰਿਤ ਕਰੋਗੇ, ਤਾਂ ਤੁਸੀਂ ਇਸਨੂੰ ਇੱਕ ਤਾਲ ਵਾਂਗ ਬਣਾ ਦਿਓਗੇ। ਇੱਕ, ਦੋ, ਤਿੰਨ, ਚਾਰ, ਪੰਜ, ਛੇ, ਸੱਤ, ਅੱਠ, ਨੌ, ਦਸ। ਅਤੇ ਬਾਅਦ ਵਿੱਚ, ਅਚਾਨਕ ਕਿਸੇ ਦਿਨ, ਤੁਸੀਂ ਅਨੁਭਵ ਕਰੋਗੇ ਸਾਹ-ਨਾ-ਲੈਣ ਦੀ ਸਥਿਤੀ, ਅਤੇ ਫਿਰ ਤੁਹਾਨੂੰ ਸ਼ਾਇਦ ਇਹ ਨਹੀਂ ਪਤਾ ਹੋਵੇਗਾ ਕਿ ਇਕਾਗਰਤਾ ਲਈ ਕਿੱਥੇ ਜਾਣਾ ਹੈ, ਸਾਹ ਦੀ ਤਾਲ ਤੋਂ ਅੱਗੇ ਜਾਣ ਲਈ। ਫਿਰ ਤੁਸੀਂ ਉੱਥੇ ਫਸ ਜਾਂਦੇ ਹੋ।

Photo Caption: “ਸਵੈ-ਸ਼ਾਨਦਾਰ ਦਿੱਖ ਰੱਖੋ ਜੰਗਲ ਵਿੱਚ ਵੀ”

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/7)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-05-12
3889 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-05-13
3819 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-05-14
3471 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-05-15
3417 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-05-16
2966 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-05-17
2644 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-05-18
2416 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
38:08
ਧਿਆਨਯੋਗ ਖਬਰਾਂ
2026-05-25
506 ਦੇਖੇ ਗਏ
ਗਿਆਨ ਭਰਪੂਰ ਸ਼ਬਦ
2026-05-25
501 ਦੇਖੇ ਗਏ
ਸੁਨਹਿਰੇ ਯੁਗ ਦੀ ਟੈਕਨਾਲੋਜੀ
2026-05-25
471 ਦੇਖੇ ਗਏ
ਭਲੇ ਲੋਕ, ਭਲੇ ਕੰਮ
2026-05-25
495 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-05-25
1352 ਦੇਖੇ ਗਏ
ਧਿਆਨਯੋਗ ਖਬਰਾਂ
2026-05-24
1189 ਦੇਖੇ ਗਏ
36:21
ਧਿਆਨਯੋਗ ਖਬਰਾਂ
2026-05-24
626 ਦੇਖੇ ਗਏ
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2026-05-24
1400 ਦੇਖੇ ਗਏ
ਇਕ ਸੰਤ ਦਾ ਜੀਵਨ
2026-05-24
663 ਦੇਖੇ ਗਏ
ਵੀਗਨਿਜ਼ਮ: ਨੇਕ ਜੀਵਨ ਸ਼ੈਲੀ
2026-05-24
689 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ