ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਬੁਧ ਜਾਂ ਮਸੀਹਾ ਜਿਨਾਂ ਦਾ ਅਸੀਂ ਇੰਤਜ਼ਾਰ ਕਰਦੇ ਰਹੇ ਹਾਂ ਹੁਣ ਇਥੇ ਮੌਜ਼ੂਦ ਹਨ, ਅਠ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਜੋ ਵੀ ਧਰਮ ਦਾ ਅਨੁਸਰਨ ਤੁਸੀਂ ਕਰਦੇ ਹੋ, ਤੁਹਾਨੂੰ ਯਾਦ ਰਖਣਾ ਜ਼ਰੂਰੀ ਹੈ ਇਸ ਦੇ ਪਿਛੇ ਉਥੇ ਪ੍ਰਮਾਤਮਾ ਹਨ। ਕਿਉਂਕਿ ਸਤਿਗੁਰੂ ਦੇ ਧਰਤੀ ਨੂੰ ਥਲੇ ਆਉਣ ਤੋਂ ਪਹਿਲਾਂ, ਕਿਸ ਨੇ ਉੇਸ ਸਤਿਗੁਰੂ ਦੀ ਹੋਂਦ ਦਿਤੀ ਹੈ? ਸੋ, ਕਦੇ ਵੀ ਸਰਬਸ਼ਕਤੀਮਾਨ ਪ੍ਰਮਾਤਮਾ ਨੂੰ ਨਾ ਭੁਲਣਾ - ਸਾਰੀਆਂ ਚੀਜ਼ਾਂ ਦਾ ਮੂਲ, ਅਤੇ ਤੁਹਾਡੀ ਹੋਂਦ ਦਾ ਵੀ। ਔ ਲੈਕ (ਵੀਐਤਨਾਮ) ਵਿਚ, ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ - ਆਮ ਲੋਕ, ਉਨਾਂ ਨੂੰ ਬੋਧੀ ਜਾਂ ਕੁਝ ਅਜਿਹਾ ਹੋਣ ਦੀ ਨਹੀਂ ਲੋੜ, ਜਾਂ ਬੁਧ ਦੀਆਂ ਸਿਖਿਆਵਾਂ ਬਾਰੇ ਬਹੁਤਾ ਜਾਨਣ ਦੀ ਨਹੀਂ ਲੋੜ - ਅਸੀਂ ਕਹਿੰਦੇ ਹਾਂ, "ਓਹ, ਪ੍ਰਮਾਤਮਾ ਅਤੇ ਬੁਧ, ਕ੍ਰਿਪਾ ਕਰਕੇ ਮੈਨੂੰ ਆਸ਼ੀਰਵਾਦ ਦੇਵੋ," ਜਾਂ, "ਪ੍ਰਮਾਤਮਾ ਅਤੇ ਬੁਧ ਜਾਣਦੇ ਹਨ ਮੈਂ ਕੀ ਕਰ ਰਿਹਾ ਹਾਂ।" ਉਹ ਪ੍ਰਮਾਤਮਾ ਦਾ ਵੀ ਜ਼ਿਕਰ ਕਰਦੇ ਹਨ। ਅਤੇ ਚੀਨੇ ਵੀ। ਮੈਂ ਹੋਰਨਾਂ ਦੇਸ਼ਾਂ ਬਾਰੇ ਬਹੁਤਾ ਨਹੀਂ ਜਾਣਦੀ ਕਿਉਂਕਿ ਮੈਂ ਉਨਾਂ ਦੀ ਬੋਲੀ ਨਹੀਂ ਬੋਲਦੀ, ਪਰ ਮੈਨੂੰ ਯਕੀਨ ਹੈ ਉਹ ਵੀ ਸਮਾਨ ਕਰਦੇ ਹੋਣਗੇ।

ਸੋ, ਬਿਨਾਂਸ਼ਕ, ਤੁਹਾਡੇ ਸਤਿਗੁਰੂ ਤੁਹਾਡੀ ਪਨਾਹ ਹਨ, ਇਸ ਜੀਵਨ ਲਈ ਤੁਹਾਡਾ ਭਰੋਸਾ। ਅਤੇ ਆਪਣੇ ਪਿਤਾ ਪ੍ਰਮਾਤਮਾ ਨੂੰ ਨਾ ਭੁਲਣਾ - ਸਰਬਸ਼ਕਤੀਮਾਨ ਪ੍ਰਮਾਤਮਾ, ਸਭ ਤੋਂ ਉਚੇ, ਸਭ ਚੀਜ਼ਾਂ ਤੋਂ ਮਹਾਨ। ਇਹ ਨਾ ਭੁਲਣਾ। ਜੇਕਰ ਤੁਸੀਂ ਭੁਲਦੇ ਹੋ, ਤੁਸੀਂ ਵਫਾਦਾਰ ਬਚੇ ਨਹੀਂ ਹੋ। ਇਸੇ ਕਰਕੇ ਮੈਂ ਤੁਹਾਨੂੰ ਪ੍ਰਮਾਤਮਾ ਦੀ ਸਿਫਤ ਕਰਨ ਲਈ ਕਹਿੰਦੀ ਹਾਂ। ਅਤੇ ਉਹ ਇਕ ਬਹੁਤ ਸ਼ਕਤੀਸ਼ਾਲੀ ਉਸਤਤ ਹੈ ਜੋ ਮੈਂ ਤੁਹਾਨੂੰ ਸਿਖਾਈ ਹੈ। ਅਤੇ ਮੈਂ ਉਮੀਦ ਕਰਦੀ ਹਾਂ ਕਿ ਉਥੇ ਬਾਹਰ ਲੋਕ ‌ਵੀ ਇਸ ਨੂੰ ਲਾਗੂ ਕਰਨ ਤਾਂਕਿ ਉਨਾਂ ਦੀਆਂ ਜਿੰਦਗੀਆਂ ਹੁਣ ਬਿਹਤਰ ਹੋ ਸਕਣ ਅਤੇ ਉਨਾਂ ਦੀਆਂ ਰੂਹਾਂ ਬਾਅਦ ਵਿਚ ਬਚਾਇਆ ਜਾਣਗੀਆਂ। ਕਿਉਂਕਿ ਮੈਂ ਇਹਨਾਂ ਸ਼ਬਦਾਂ ਵਿਚ ਮਹਾਨ ਅਸੀਸ ਵੀ ਦਿਤੀ ਹੈ। ਅਤੇ ਪ੍ਰਮਾਤਮਾ ਦਾ ਤੋਹਫਾ ਸਾਡੇ ਸਾਰਿਆਂ ਲਈ ਹੈ ਅਤੇ ਉਨਾਂ ਨੇ ਮੈਨੂੰ ਇਹ ਤੁਹਾਡੇ ਨਾਲ ਸਾਂਝੀ ਕਰਨ ਲਈ ਇਜਾਜ਼ਤ ਦਿਤੀ ਹੈ।

ਸੋ ਪ੍ਰਮਾਤਮਾ ਦੀ ਵਡਿਆਈ ਸਿਫਤ ਕਰਨੀ ਨਾ ਭੁਲਣਾ, ਪ੍ਰਮਾਤਮਾ ਦੇ ਪੁਤਰ ਦੀ ਸਿਫਤ ਸਲਾਹ ਕਰਨੀ, ਸਾਰੇ ਸਤਿਗੁਰੂਆਂ ਦੀ ਸਿਫਤ ਸਲਾਹ ਕਰਨੀ, ਅਤੇ ਸਾਰੇ ਮਹਾਂਪੁਰਖਾਂ ਦਾ ਧੰਨਵਾਦ ਕਰੋ ਜਿਹੜੇ ਪ੍ਰਮਾਤਮਾ ਦੀ ਰਜ਼ਾ ਨੂੰ ਮੰਨਦੇ ਹਨ ਅਤੇ ਤੁਹਾਡਾ ਜੀਵਨ ਸੰਭਵ ਬਣਾਉਂਦੇ ਹਨ। ਤੁਹਾਨੂੰ ਸਭ ਕਿਸਮ ਦੇ ਨੇਕ ਲੋਕਾਂ ਦੀ ਲੋੜ ਹੈ। ਲੋਕ ਜਿਹੜੇ ਸੜਕ ਉਤੇ ਬਾਹਰ ਤੁਰਦੇ ਹਨ ਜਾਨਵਰ-ਲੋਕਾਂ ਪ੍ਰਤੀ ਬੇਰਹਿਮੀ ਦੀ ਜਾਂਚ ਕਰਨ ਲਈ ਆਪਣੀਆਂ ਜਾਨਾਂ ਨੂੰ ਜੋਖਮ ਵਿਚ ਪਾਉਂਦੇ ਹਨ; ਲੋਕ ਜੋ ਯੁਧ ਦਾ ਵਿਰੋਧ ਕਰਨ ਲਈ ਸੜਕ ਉਤੇ ਬਾਹਰ ਜਾਂਦੇ, ਕੈਦ ਅਤੇ ਕੁਟੇ ਜਾਣ ਜਾਂ ਮਾਰੇ ਜਾਣ ਦਾ ਜੋਖਮ ਲੈਂਦੇ ਹਨ; ਲੋਕ ਜਿਹੜੇ ਜਾਨਵਰ-ਲੋਕਾਂ ਦੀ ਆਜ਼ਾਦੀ ਲਈ ਅਤੇ ਧਰਤੀ ਉਤੇ ਹਕਦਾਰ ਜੀਵਨ ਲਈ ਹਰ ਕਿਸਮ ਦੇ ਮੌਸਮ ਵਿਚ ਲੜਾਈ ਕਰਨ ਲਈ ਮਾਰਚ ਕਰਦੇ ਹਨ। ਅਸੀਂ ਇਸ ਗ੍ਰਹਿ ਉਤੇ ਸਾਰੇ ਜੀਵਾਂ ਦੇ ਕਰਜ਼ਦਾਰ ਹਾਂ। ਜਾਨਵਰ-ਲੋਕ ਸਾਨੂੰ ਸਾਰਾ ਸਮਾਂ ਸ਼ਰਤ-ਰਹਿਤ ਪਿਆਰ ਵੀ ਸਿਖਾਉਂਦੇ ਹਨ।

ਮੈਂ ਕਮਰੇ ਦੇ ਅੰਦਰ ਇਕਲੀ ਹਾਂ, ਪਰ ਬਹੁਤ ਵਾਰ, ਮੇਰੀ ਜਿੰਦਗੀ ਜਾਸੂਸਾਂ ਅਤੇ ਇਹ ਸਭ ਤੋਂ ਬਚਾਈ ਗਈ ਹੈ। ਕਿਉਂਕਿ ਮੈਂ (ਵਿਰੋਧੀ) ਜੰਗ ਵਿਚ ਸ਼ਾਮਲ ਹਾਂ, ਮੈਂ ਯੁਧ ਪਾਰਟੀ ਦੇ ਲੋਕਾਂ ਤੋਂ ਗੁਸਾ ਭੜਕਾਉਂਦੀ ਹਾਂ। ਅਤੇ ਮੈਂ ਬਹੁਤ ਸਿਧੇ ਤੌਰ ਤੇ ਕੁਝ ਸਿਆਸੀ ਹਾਲਾਤਾਂ ਵਿਚ ਗਲ ਕੀਤੀ ਸੀ ਕਿਉਂਕਿ ਮੈਨੂੰ ਹੋਰ ਨਾਗਰਿਕਾਂ ਲਈ ਦਰਦ ਹੈ, ਜੋ ਬੇਸਹਾਰੇ ਅਤੇ ਬੇਕਸੂਰ ਹਨ, ਮਨੁਖਾਂ ਦੇ ਰੂਪ ਵਿਚ ਇਸ ਕਿਸਮ ਦੇ ਸ਼ੈਤਾਨ ਵਲੋਂ ਪਹੁੰਚਾਇਆ ਜਾ ਰਿਹਾ ਹੈ। ਸੋ ਉਹ ਮੈਨੂੰ ਨਫਰਤ ਕਰਦੇ ਹਨ।

ਮੇਰੇ ਕੋਲ ਦੁਸ਼ਮਣ ਹਨ; ਮੇਰੇ ਕੋਲ ਸਿਰਫ ਦੋਸਤ ਹੀ ਨਹੀਂ ਹਨ। ਮੇਰੇ ਕੋਲ ਕੁਝ "ਅਣਕਿਆਸੇ ਦੋਸਤ" ਹਨ, ਜਿਵੇਂ ਕਿਸੇ ਭਿਕਸ਼ੂ ਨੇ ਕਿਹਾ ਸੀ ਕਿ ਉਹ ਮੇਰਾ ਦੋਸਤ ਹੈ। ਮੈਂ ਉਸ ਨੂੰ ਕਦੇ ਨਹੀਂ ਜਾਣਦੀ ਸੀ। ਮੈਂ ਉਸ ਦਾ ਨਾਮ ਨਹੀਂ ਜਾਣਦੀ; ਮੈਂ ਨਹੀਂ ਜਾਣਦੀ ਉਹ ਕਿਥੋਂ ਦਾ ਹੈ; ਮੈਂ ਆਪਣੇ ਪੂਰੇ ਜੀਵਨ ਵਿਚ ਉਸ ਦਾ ਚਿਹਰਾ ਨਹੀਂ ਦੇਖਿਆ ਸੀ। ਮਿਸਾਲ ਵਜੋਂ ਇਸ ਤਰਾਂ। ਖੈਰ, ਇਕ ਦੋਸਤ ਹੋਣਾ ਇਹ ਚੰਗਾ ਹੈ । ਭਾਵੇਂ ਕਿਸੇ ਨੇ ਮੈਨੂੰ ਮੇਰੇ ਬਾਰੇ ਉਸ ਦੀ ਇੰਟਰਵਿਊ ਇਕ ਔਲੈਕਸੀਜ਼ (ਔਲੈਕਸੀਜ਼) ਯੂਟਿਊਬ ਚੈਨਲ ਉਤੇ ਭੇਜ਼ੀ ਸੀ। ਮੈਂ ਉਸ ਨੂੰ ਬਿਲਕੁਲ ਨਹੀਂ ਜਾਣਦੀ; ਮੈਨੂੰ ਸਿਰਫ ਯਾਦ ਹੈ ਕਿ ਉਸ ਨੇ ਇੰਟਰਵਿਊ ਤੇ ਇਕ ਬਹੁਤ ਚਮਕਦਾਰ ਰੰਗ-ਬਰੰਗਾ ਪਹਿਨ‌ਿਆ ਸੀ ਅਤੇ ਬਹੁ-ਰੰਗ ਭਿਕਸ਼ੂ-ਨਸੀਹਤ ਸੈਸ਼ਾਂ ਵੀ। ਮੈਂ ਆਪਣੇ ਸਮੁਚੇ ਜੀਵਨ ਵਿਚ ਕਦੇ ਅਜਿਹੀਆਂ ਸ਼ਾਨਦਾਰ, ਰੰਗੀਨ ਭਿਕਸ਼ੂ-ਸੈਸ਼ਾਂ ਨਹੀਂ ਦੇਖੀਆਂ ਸੀ। ਘਟੋ ਘਟ ਉਹ ਮੇਰਾ ਦੁਸ਼ਮਣ ਨਹੀਂ ਹੈ। ਉਹ ਮੈਨੂੰ ਉਸ ਦੇ ਦੁਸ਼ਮਣ ਵਜੋਂ ਐਲਾਨ ਨਹੀਂ ਕਰਦਾ। ਉਹ ਪਹਿਲੇ ਹੀ ਬਹੁਤ ਵਧੀਆ ਹੈ।

ਭਾਵੇਂ ਉਹ ਮੇਰੀ ਹੋਂਦ ਦੀ ਸਚਾਈ ਬਾਰੇ ਬਹੁਤ ਜਾਣੂ ਨਹੀਂ ਸੀ, ਬਾਹਰਲੇ ਸੰਸਾਰਿਕ ਭਾਵਨਾ ਵਿਚ, ਨਾਲੇ ਮੇਰੀ ਅੰਦਰੂਨੀ ਆਤਮਿਕ ਅਵਸਥਾ ਬਾਰੇ। ਤੁਸੀਂ ਦੇਖੋ, ਬਸ ਇਕ ਪਰਾਏਮਰੀ ਵਿਦਿਆਰਥੀ ਦੇ ਰੂਪ ਵਿਚ ਇਕ ਯੂਨੀਵਰਸਿਟੀ ਦੇ ਪਰੋਫੈਸਰ ਨੂੰ ਸਮਝ ਨਹੀਂ ਸਕਦਾ; ਇਹ ਮੁਆਫੀਯੋਗ ਹੈ। ਪਰ ਕ੍ਰਿਪਾ ਕਰਕੇ ਆਪ ਨਾ ਇਹ ਕਰਨਾ, ਮੇਰੇ ਲਈ ਪਿਆਰ ਜਾਂ ਪ੍ਰਸ਼ੰਸਾ ਵਿਚੋਂ , ਮੇਰੇ ਨਾਮ ਨੂੰ ਜਾਂ ਮੇਰੇ ਕੰਮ ਨੂੰ ਕੋਈ ਵੀ ਭਿਕਸ਼ੂਆਂ ਦੇ ਨਾਲ ਨਾ ਜੋੜਨਾ। ਕਿਉਂਕਿ, ਕੌਣ ਜਾਣਦਾ ਹੈ, ਉਹ ਸ਼ਾਇਦ ਗਲਤ ਸਮਝ ਸਕਦੇ ਹਨ, ਜਾਂ ਦੂਸਰੇ ਗਲਤ ਸਮਝ ਸਕਦੇ ਹਨ ਅਤੇ ਸੋਚਣ ਕੇ ਮੈਂ ਉਸ ਭਿਕਸ਼ੂ ਦਾ ਨਾ ਵਰਤਣ ਦੀ ਕੋਸ਼ਿਸ਼ ਕਰ ਰਹੀ ਹਾਂ ਵਧੇਰੇ ਮਸ਼ਹੂਰ ਹੋਣ ਲਈ। ਮੈਂ ਕਿਸੇ ਵੀ ਵਿਆਕਤੀ ਨਾਲ ਕੋਈ ਵਾਸਤਾ ਨਹੀਂ ਰਖਣਾ ਚਾਹੁੰਦੀ ਜਿਹੜਾ ਮਸ਼ਹੂਰ ਹੈ ਜਾਂ ਮਸ਼ਹੂਰ ਨਹੀਂ ਹੈ, ਬਿਲਕੁਲ ਕੁਝ ਵੀ ਨਹੀਂ।

ਮੈਂ ਇਕਲੀ ਕੰਮ ਕਰਦੀ ਹਾਂ, ਕੁਝ ਤੁਹਾਡੀ ਮਦਦ ਦੇ ਨਾਲ। ਬਸ ਇਹੀ। ਅਤੇ ਸਾਰੇ ਜਾਨਵਰ-ਲੋਕਾਂ ਦੀ ਸਹਾਇਤਾ - - ਲੂੰਬੜ-ਵਿਆਕਤੀ ਆਉਂਦੇ ਅਤੇ ਮੈਨੂੰ ਦਸਦੇ ਹਨ, "ਅਜ ਖਿੜਕੀ ਨਾ ਖੋਲਣੀ। ਅਜ ਆਪਣੇ ਦਰਵਾਜ਼ੇ ਤੋਂ ਬਾਹਰ ਕਦਮ ਨਾ ਰਖਣਾ ਇਥੋਂ ਤਕ ਪਿਛੇ ਬਾਗ ਦੇ ਵਿਚ। ਕਿਉਂਕਿ ਉਥੇ ਜਾਸੂਸ ਮੌਜ਼ੂਦ ਹਨ, ਤੁਹਾਨੂੰ ਦੂਰੋਂ ਦੇਖ ਰਹੇ ਹਨ।" ਅਜਕਲ, ਜੇਕਰ ਤੁਹਾਨੂੰ ਸ਼ਕ ਹੋਵੇ ਇਹ ਬਹੁਤ ਸੌਖਾ ਹੈ ਕਿਸੇ ਵਿਆਕਤੀ ਨੂੰ ਦੇਖਣਾ। ਜੇਕਰ ਤੁਸੀਂ ਸ਼ਕ ਕਰਦੇ ਹੋ ਉਹ ਉਥੇ ਹਨ... ਇਹ ਬਹੁਤ ਆਸਾਨ ਹੈ। ਅਤੇ ਪੰਛੀ-ਲੋਕ ਆਉਂਦੇ ਹਨ, ਲੂੰਬੜ-ਲੋਕ ਆਉਂਦੇ ਹਨ, ਅਤੇ ਇਥੋਂ ਤਕ ਗੁਆਂਢੀ ਦਾ ਕੁਤਾ-ਵਿਆਕਤੀ ਅਚਾਨਕ ਹੀ ਭੌਂਕਦਾ ਹੈ।

ਮੇਰੇ ਕੋਲ ਇਕ ਜਗਾ ਹੈ ਜਿਥੇ ਕੁਤਾ-ਵਿਆਕਤੀ ਕਦੇ ਨਹੀਂ ਭੌਂਕਦਾ। ਸਿਰਫ ਜਦੋਂ ਮੈਂ ਖਤਰੇ ਵਿਚ ਹੋਵਾਂ, ਫਿਰ ਉਹ ਮੇਰੇ ਵਲ ਭੌਂਕਦਾ ਹੈ: "ਮੈਡੀਟੇਸ਼ਨ ਕਰਨ ਲਈ ਬਾਹਰ ਬਾਗ ਵਿਚ ਨਾ ਜਾਣਾ।" "ਸ਼ੈਡ ਵਿਚ ਜਾ ਜਾਣਾ ‌ਕਿਉਂਕਿ ਜਾਸੂਸ ਦੇਖ ਰਹੇ ਹਨ।" ਕਿਉਂਕਿ, ਉਦਾਹਰਣ ਵਜੋਂ, ਰਾਤ ਨੂੰ, ਮੈਂ ਸ਼ੈਡ ਵਿਚ ਹੋਣਾ ਪਸੰਦ ਕਰਦੀ ਹਾਂ, ਇਹ ਵਧੇਰੇ ਸ਼ਾਂਤ ਹੈ ਅਤੇ ਇਕਲੇ - ਕੰਮ ਅਤੇ ਸਭ ਚੀਜ਼ ਤੋਂ ਦੂਰ, ਇਸ ਲਈ ਮੇਰੇ ਕੋਲ ਮੈਡੀਟੇਸ਼ਨ ਕਰਨ ਲਈ ਵਧੇਰੇ ਸ਼ਾਂਤੀ ਹੋ ਸਕਦੀ ਹੈ। ਪਰ ਕੁਝ ਦਿਨ, ਕੁਤਾ-ਵਿਆਕਤੀ ਮੈਨੂੰ ਦਸਦਾ ਹੈ, "ਨਾ ਕਰੋ।" ਅਤੇ ਕੁਝ ਰਾਤਾਂ ਮੈਂ ਪਹਿਲੇ ਹੀ ਬਾਹਰ ਹੁੰਦੀ ਹਾਂ, ਕੁਤਾ-ਵਿਆਕਤੀ ਭੌਂਕਦਾ ਹੈ ਅਤੇ ਮੈਨੂੰ ਦਸਦਾ ਹੈ, "ਹੁਣੇ ਅੰਦਰ ਵਾਪਸ ਜਾਓ। ਹੁਣੇ ਅੰਦਰ ਵਾਪਸ ਜਾਓ।" ਅਤੇ ਅਧੀ ਰਾਤ ਨੂੰ ਪੰਛੀ-ਲੋਕ ਵੀ ਜਾਗ ਪੈਂਦੇ ਹਨ, ਆਉਂਦੇ ਅਤੇ ਆਲੇ ਦੁਆਲੇ ਰੌਲਾ ਪਾਉਂਦੇ; ਅਤੇ ਲੂੰਬੜ-ਲੋਕ ਵੀ ਸਾਰੇ ਮੈਂਨੂੰ ਦਸਣ ਲਈ ਮੇਰੇ ਵਲ ਭਜੇ ਆਉਂਦੇ ਹਨ, "ਬਾਹਰ ਨਾ ਰਹੋ। ਅੰਦਰ ਵਾਪਸ ਜਾਓ।"

ਮੈਂ ਹਮੇਰਾਂ ਸਾਰਿਆਂ ਦੀ ਕਰਜ਼ਦਾਰ ਹਾਂ - ਕਿਸਾਨ, ਸਬਜ਼ੀਆਂ ਉਗਾਉਣ ਵਾਲੇ - ਹਰ ਕੋਈ - ਕਿ ਮੈਂ ਅਜ ਵੀ ਜਿੰਦਾ ਹਾਂ। ਅਤੇ ਉਹ ਸਾਰੇ ਲੋਕ ਜਿਨਾਂ ਨੇ ਕੁਦਰਤੀ ਵੀਗਨ ਦਵਾਈ ਬਣਾਈ ਜੋ ਮੈਂ ਲੈ ਸਕਦੀ ਹਾਂ, ਅਤੇ ਡਾਕਟਰ ਜਿਨਾਂ ਨੇ ਪਹਿਲਾਂ ਇਕ ਜੀਵਨ ਅਤੇ ਮੌਤ ਦੀ ਸਥਿਤੀ ਵਿਚ ਮੇਰੀ ਦੇਖ ਭਾਲ ਕੀਤੀ ਸੀ ਅਤੇ ਕਰਮ ਬਹੁਤ ਜ਼ਿਆਦਾ ਸਨ ਕਿ ਮੇਰਾ ਸਰੀਰ ਪ੍ਰਭਾਵਿਤ ਹੋ ਗਿਆ ਅਤੇ ਮੈਨੂੰ ਇਕ ਅਪਰੇਸ਼ਨ ਕਰਨਾ ਪਿਆ ਅਤੇ ਉਹ ਸਭ ਚੀਜ਼। ਮੈਂ ਉਨਾਂ ਦੀ ਹਮੇਸ਼ਾਂ ਲਈ ਕਰਜ਼ਦਾਰ ਹਾਂ ਅਤੇ ਮੈਂ ਉਨਾਂ ਲਈ ਪ੍ਰਾਰਥਨਾ ਕਰਦੀ ਹਾਂ। ਉਨਾਂ ਨੂੰ ਸੁਰਖਿਅਤ ਰਖਣ ਲਈ ਅਤੇ ਉਨਾਂ ਨੂੰ ਮੁਕਤ ਕਰਨ ਲਈ ਮੈਂ ਪ੍ਰਮਾਤਮਾ ਦਾ ਧੰਨਵਾਦ ਕਰਦੀ ਹਾਂ । ਮੈਂ ਵੀ ਕਰਦੀ ਹਾਂ ਜੋ ਕਰ ਸਕਦੀ ਹਾਂ।

ਇਥੋਂ ਤਕ ਕੁਝ ਸਿਆਸਤਦਾਨ ਜਿਨਾਂ ਨੂੰ ਮੈਂ ਪਹਿਲਾਂ ਜਾਣਦੀ ਨਹੀਂ ਸੀ, ਅਚਾਨਕ ਮੈਨੂੰ ਬਾਹਰ ਲਿਆਏ, ਜਿਵੇਂ ਹੋਨੋਲੂਲੂ, ਹਾਵਾਈ ਮੇਅਰ ਪਹਿਲਾਂ। ਉਨਾਂ ਨੇ ਮੇਰੀ ਸਿਫਤ ਕੀਤੀ ਅਤੇ ਮੈਨੂੰ ਇਕ ਸਨਮਾਨਸੂਚਕ ਨਾਗਰਿਕਤਾ ਦਾ ਇਕ ਸਰਟੀਫੀਕੇਟ ਦਿਤਾ ਸੀ। ਯਾਦ ਹੈ?

The Honorable Frank F. Fasi: ਸੰਸਾਰ ਵਿਚ ਜਿਥੇ ਨਫਰਤ ਹੈ, ਉਹ ਪਿਆਰ ਵੀ ਲਿਆਉਂਦੀ ਹੈ। ਜਿਥੇ ਨਿਰਾਸ਼ਾ ਹੈ, ਉਹ ਉਮੀਦ ਲਿਆਉਂਦੀ ਹੈ। ਅਤੇ ਜਿਥੇ ਗਲਤਫਹਿਮੀ ਹੈ ਉਹ ਸਮਝ ਲਿਆਉਂਦੀ ਹੈ। ਉਹ ਇਕ ਮਹਾਨ ਵਿਆਕਤੀ ਵਜੋਂ ਚਾਨਣ ਮੁਨਾਰਾ ਹਨ, ਸਾਡੇ ਸਾਰਿਆਂ ਲਈ ਇਕ ਕ੍ਰਿਪਾਲਤਾ ਦੇ ਫਰਿਸ਼ਤੇ ।

ਇਥੋਂ ਤਕ ਕਿ ਸਿਰਫ ਇਹੀ, ਉਸ ਨੂੰ ਆਪਣੇ ਨਵੇਂ ਖੇਤਰ ਨੂੰ ਲਿਆਉਣ ਲਈ ਮੇਰੇ ਕੋਲ ਇਕ ਬਹਾਨਾ ਸੀ । ਮੈਂ ਇਸ ਬਾਰੇ ਬਹੁਤ ਖੁਸ਼ ਹਾਂ। ਬਹੁਤ ਖੁਸ਼। ਅਤੇ ਕੋਈ ਵੀ ਜਿਸ ਨੇ ਮੇਰੇ ਪ੍ਰਤੀ ਚੰਗਾ ਹੈ, ਭਾਵੇਂ ਉਹ ਵੀਗਨ ਨਹੀਂ ਬਣੇ, ਮੈਂ ਉਨਾਂ ਦੇ ਕਰਮ ਲੈ ਸਕਦੀ ਹਾਂ ਅਤੇ ਉਨਾਂ ਨੂੰ ਆਪਣੇ ਨਵੇਂ ਖੇਤਰ ਨੂੰ ਉਪਰ ਲਿਆ ਸਕਦੀ ਹਾਂ; ਅਤੇ ਸਾਰੇ ਮੇਰੇ ਪੰਛੀ-, ਕੁਤੇ-ਲੋਕ... ਪਿਛੇ ਜਿਹੇ, ਉਨਾਂ ਨੇ ਮੈਨੂੰ ਰਿਪੋਰਟ ਕੀਤਾ ਕਿ ਮੇਰੇ ਕੁਤੇ-ਲੋਕਾਂ ਵਿਚੋਂ ਇਕ ਦੀ ਮੌਤ ਹੋ ਗਈ। ਉਹ ਮੇਰੇ ਨਾਲ ਬਹੁਤ, ਬਹੁਤ ਜੁੜੀ ਹੋਈ ਸੀ। ਉਹ ਹੈਪੀ ਸੀ, ਮੇਰਾ ਪਹਿਲਾਂ ਵਾਲਾ ਕੁਤਾ-ਵਿਆਕਤੀ। ਉਨਾਂ ਵਿਚੋਂ ਕਈ ਮੇਰੇ ਸਾਬਕਾ ਕੁਤਾ-ਵਿਆਕਤੀ ਹਨ ਜਿਹੜੇ ਮੇਰੀ ਰਖਿਆ ਕਰਨ ਲਈ ਕੁਝ ਸਮੇਂ ਦੀ ਅਵਧੀ ਲਈ ਵਾਪਸ ਆਏ।

ਅਤੇ ਫਿਰ ਉਹ ਕੁਤਾ-ਵਿਆਕਤੀ ਆਮ ਤੌਰ ਤੇ ਦੂਜੇ ਛੋਟੇ ਕੁਤਾ-ਵਿਆਕਤੀ ਨਾਲ ਰਹਿੰਦਾ ਸੀ, ਜਿਸ ਨੂੰ ਇਕ ਵਾਰ ਮੈਂ ਮੈਡੀਟੇਸ਼ਨ ਹਾਲ ਵਿਚ ਲਿਆਂਦਾ ਸੀ। ਮੈਂ ਉਸ ਨੂੰ ਪੁਛਿਆ, "ਕੀ ਤੁਸੀਂ ਹੁਣ ਉਦਾਸ ਹੋ ਕਿਉਂਕਿ ਤੁਸੀਂ ਇਕਲੇ ਹੋ?" ਉਸ ਦਾ ਨਾਂ ਲੋਵੂ ਹੈ, ਉਹ ਜਿਸ ਦੀ ਮੌਤ ਹੋ ਗਈ। "ਜਦੋਂ ਲੋਵੂ ਜਿੰਦਾ ਸੀ, ਜੇਕਰ ਉਹ ਬਿਮਾਰ ਜਾਂ ਕੁਝ ਹੁੰਦੀ ਅਤੇ ਤੁਹਾਡੇ ਤੋਂ ਕੁਝ ਸਮੇਂ ਲਈ ਦੂਰ ਚਲੀ ਜਾਂਦੀ ਸੀ, ਤੁਸੀਂ ਬਹੁਤ ਉਦਾਸ ਸੀ ਅਤੇ ਤੁਸੀਂ ਕਿਸੇ ਨੂੰ ਤੁਹਾਨੂੰ ਬਾਹਰ ਲਿਜਾਣ ਨਹੀਂ ਦਿੰਦੇ ਸੀ। ਸਿਰਫ ਮੈਂ ਆ ਕੇ ਅਤੇ ਤੁਹਾਨੂੰ ਬਾਹਰ ਲਿਜਾ ਸਕਦੀ ਸੀ। ਅਤੇ ਹੁਣ ‌ਉਹ ਉਥੇ ਹੋਰ ਨਹੀਂ ਹੈ, ਕੀ ਤੁਸੀਂ ਠੀਕ ਹੋ? ਕੀ ਤੁਸੀਂ ਨਾਖੁਸ਼ ਹੋ? ਕਿਉਂਕਿ ਮੈਂ ਖੁਦ ਉਦਾਸ ਹਾਂ," ਮੈਂ ਉਸ ਨੂੰ ਕਿਹਾ। ਅਤੇ ਉਸ ਨੇ ਕਿਹਾ, "ਓਹ, ਕੁਝ ਨਹੀਂ। ਇਹ ਸਭ ਗੁਆਚਿਆ ਨਹੀਂ ਹੈ। ਸਭ ਗੁਆਚਿਆ ਨਹੀਂ ਹੈ। ਲੋਵੂ ਤੁਹਾਨੂੰ ਪਿਆਰ ਕਰਦੀ ਹੈ। ਲੋਵੂ ਤੁਹਾਨੂੰ ਪਿਆਰ ਕਰਦੀ ਹੈ, ਅਤੇ ਮੈਂ ਉਸ ਦਾ ਪਿਆਰ ਅਜ਼ੇ ਵੀ ਮਹਿਸੂਸ ਕਰ ਸਕਦੀ ਹਾਂ।" ਉਹ ਹੈ ਜੋ ਉਸ ਨੇ ਮੈਨੂੰ ਕਿਹਾ ਸੀ - ਛੋਟੀ ਵਾਲੀ, ਸਭ ਤੋਂ ਛੋਟੀ। ਉਨਾਂ ਕੋਲ ਹਰ ਤਰਾਂ ਦੀਆਂ ਭਾਵਨਾਵਾਂ ਹਨ, ਉਹ ਬਹੁਤ ਹੀ ਸੂਝਵਾਨ ਹਨ, ਅਤੇ ਉਹ ਆਪਣੇ ਤਰੀਕਿਆਂ ਵਿਚ ਬਹੁਤ ਡਰਦੇ ਹਨ। ਉਨਾਂ ਨੇ ਵੀ ਮੈਨੂੰ ਬਹੁਤ ਸਾਰੀਆਂ ਗਲਾਂ ਦਸੀਆਂ ਸੀ, ਬਿਨਾਂਸ਼ਕ; ਮੈਂ ਤੁਹਾਨੂੰ ਉਹ ਨਹੀਂ ਪ੍ਰਗਟ ਕਰ ਸਕਦੀ।

ਮੈਂ ਬਸ ਰਿਣੀ ਹਾਂ; ਮੈਂ ਸਾਰਾ ਦਿਨ ਸ਼ੁਕਰਾਨਾ ਹੀ ਕਰਦੀ ਹਾਂ, ਹਰ ਰੋਜ਼, ਜਦੋਂ ਵੀ ਮੈਂ ਯਾਦ ਕਰ ਸਕਾਂ - ਸਿਰਫ ਪ੍ਰਮਾਤਮਾ ਦਾ ਧੰਨਵਾਦ ਹੀ ਨਹੀਂ, ਪਰ ਸਾਰੇ ਪ੍ਰਮਾਤਮਾ ਦੇ ਬਚਿਆਂ ਦਾ ਧੰਨਵਾਦ ਕਰਦੀ ਹਾਂ, ਪ੍ਰਮਾਤਮਾ ਦੇ ਜਾਨਵਰ ਬਚੇ, ਸਭ ਚੀਜ਼, ਹਰ ਇਕ ; ਜੰਗਲੀ ਲੂੰਬੜ-ਲੋਕ, ਭਾਵੇਂ ਮੈਨੂੰ ਉਨਾਂ ਨੂੰ ਖੁਆਉਣ ਦੀ ਇਜਾਜ਼ਤ ਨਹੀਂ ਹੈ ਕਿਉਂਕਿ ਜੇਕਰ ਕੋਈ ਇਹ ਦੇਖਦਾ ਹੈ, ਉਹ ਜਾਣ ਲੈਣਗੇ ਮੈਂ ਉਥੇ ਹਾਂ। ਅਤੇ ਹੂਫਾ, ਧਰਮ ਗਾਰਡ (ਰਖਿਅਕ) ਨੇ ਮੈਨੂੰ ਕਿਹਾ, "ਇਹ ਨਾ ਕਰੋ। ਤੁਸੀਂ ਬਹੁਤ ਸਾਰਾ ਧਿਆਨ ਖਿਚੋਂਗੇ।" ਸਿਰਫ ਇਕੋ ਜਗਾ ਵਿਚ ਮੈਂ ਇਕ ਜਾਂ ਦੋ ਪੈਰੋਕਾਰਾਂ ਉਤੇ ਨਿਰਭਰ ਕਰਨ ਦੇ ਯੋਗ ਸੀ ਪੰਛੀ-, ਹੰਸ- ਅਤੇ ਲੂੰਬੜ-ਲੋਕਾਂ ਨੂੰ ਖੁਆਉਣ ਲਈ, ਅਤੇ ਸਾਰੇ ਜਾਨਵਰ-ਲੋਕ ਪਾਣੀ ਉਤੇ ਅਤੇ ਜ਼ਮੀਨ ਉਤੇ, ਉਦਾਹਰਣ ਵਜੋਂ ਉਸ ਤਰਾਂ। ਮੈਂ ਅਜਕਲ ਬਹੁਤਾ ਹੋਰ ਨਹੀਂ ਕਰ ਸਕਦੀ।

ਅਤੇ ਮੇਰਾ ਗੋਦ-ਲਿਆ ਪੰਛੀ-ਵ‌ਿਆਕਤੀ ਸੰਨੀ, ਉਹ ਵੀ ਚਲਾ ਗਿਆ। ਪਰ ਮੈਂ ਉਸ ਨੂੰ ਵੀ ਆਪਣੇ ਨਵੇਂ ਖੇਤਰ ਨੂੰ ਲਿਆਉਣ ਦੇ ਯੋਗ ਹੋਈ, ਅਤੇ ਮੈਂ ਇਹਦੇ ਬਾਰੇ ਬਹੁਤ ਖੁਸ਼ ਹਾਂ। ਸਾਰੇ ਮੇਰੇ ਪੰਛੀ-ਲੋਕ, ਮੇਰੇ ਕੁਤੇ-ਲੋਕ, ਜੇਕਰ ਉਹ ਮਰ ਗਏ ਹਨ, ਮੈਂ ਉਨਾਂ ਨੂੰ ਉਪਰ ਲੈ ਗਈ, ਜਾਂ ਫਿਰ ਜੇਕਰ ਉਹ ਪੁਨਰਜਨਮ ਲਈ ਮੈਨੂੰ ਦੁਬਾਰਾ ਦੇਖਣ ਲਈ ਇਕ ਹੇਠਲੇ ਪਧਰ ਵਿਚ ਲਟਕਣਾ ਚਾਹੁੰਦੇ ਹਨ। ਪਰ ਹੁਣ ਤੋਂ, ਮੈਂ ਉਨਾਂ ਨੂੰ ਕਹਿਣਾ ਜ਼ਾਰੀ ਰਖਦੀ ਹਾਂ, "ਵਾਪਸ ਨਾ ਆਉਣਾ। ਇਹ ਸੰਸਾਰ ਬਸ ਤੁਹਾਡੇ ਲਈ ਕਾਫੀ ਚੰਗਾ ਨਹੀਂ ਹੈ। ਕ੍ਰਿਪਾ ਕਰਕੇ, ਵਾਪਸ ਨਾ ਆਉਣਾ।" ਪਰ ਕਦੇ ਕਦਾਂਈ ਉਹ ਬਸ ਇਹ ਪਿਆਰ ਕਾਰਨ ਕਰਦੇ ਹਨ। ਮੈਂ ਸਦਾ ਲਈ ਆਭਾਰੀ ਹਾਂ।

ਹੁਣ ਮੈਨੂੰ ਬਸ ਯਾਦ ਆਇਆ। ਕੁਝ ਸਾਲ ਪਹਿਲਾਂ - ਇਹ ਕਹਿ ਕੇ, ਕਿਵੇਂ ਵੀ, ਇਕ ਵਾਰ ਕਿਸੇ ਵਿਆਕਤੀ ਨੇ ਮੇਰੇ ਲਈ ਇਕ ਖਾਸ ਤੋਹਫਾ ਲਿਆਂਦਾ ਸੀ, ਅਤੇ ਮੈਂ ਧੰਨਵਾਦ ਕਰਨਾ ਭੁਲ ਗਈ। ਛੇ ਸਾਲ ਜਦੋਂ ਸਾਡੇ ਕੋਲ ਅਜ਼ੇ ਮੈਂਨਟੋਨ ਵਿਚ ਸੈਂਟਰ ਸੀ, ਫਰਾਂਸ ਵਿਚ - ਉਥੇ ਤੁਹਾਡੀਆਂ ਭੈਣਾਂ ਵਿਚੋਂ ਇਕ ਸੀ, ਤੁਸੀਂ ਉਸ ਨੂੰ ਜਾਣਦੇ ਹੋ। ਮੈਂ ਉਸ ਦਾ ਨਾਂ ਨਹੀਂ ਦਸਣਾ ਚਾਹੁੰਦੀ ਕਿਉਂਕਿ ਮੈਂ ਨਹੀਂ ਚਾਹੁੰਦੀ ਤੁਸੀਂ ਉਸ ਦੇ ਆਲੇ ਦੁਆਲੇ ਚਲੇ ਜਾਉਂ। ਮੈਂ ਉਸ ਨੂੰ ਜਾਣਦੀ ਹਾਂ ਅਤੇ ਤੁਸੀਂ ਸਾਰੇ ਉਸ ਨੂੰ ਜਾਣਦੇ ਹੋ - ਉਹ ਚੀਨੀ ਹੈ। ਅਤੇ ਉਸ ਨੇ ਆਪਣੇ ਬਹੁਤ ਸਾਰੇ ਅਸਚਰਜ਼ ਅਨੁਭਵਾਂ ਬਾਰੇ ਗਲਾਂ ਕੀਤੀਆਂ ਹਨ ਬੁਧਾਂ ਦੇ ਸਾਨੂੰ ਦੇਖਣ ਲਈ ਆਉਣ ਬਾਰੇ ਜਦੋਂ ਅਸੀਂ ਇਕ ਰੀਟਰੀਟ ਕਰਦੇ ਹਾਂ। ਸੋ ਤੁਸੀਂ ਉਸ ਨੂੰ ਬਹੁਤ ਚੰਗੀ ਤਰਾਂ ਜਾਣਦੇ ਹੋ। ਉਸ ਦਾ ਭਰਾ ਵੀ ਇਕ ਭਿਕਸ਼ੂ ਹੈ, ਚੀਨ ਵਿਚ ਇਕ ਮੰਦਰ ਹੈ। ਉਹ ਦੋਨੋਂ ਸਾਡੀ ਸੰਸਥਾ ਦੇ ਮੈਂਬਰ ਹਨ। ਸੋ ਸਾਰੇ ਭਿਕਸ਼ੂ ਮਾੜੇ ਨਹੀਂ ਹਨ। ਕ੍ਰਿਪਾ ਕਰਕੇ, ਕੋਈ ਚੀਜ਼ ਨਾ ਸੋਚਣੀ।

ਇਥੋਂ ਤਕ ਬੁਧ ਰੋ ਰਹੇ ਸਨ ਜਦੋਂ ਦਾਨਵ ਨੇ ਉਸ ਨੂੰ ਕਿਹਾ ਕਿ ਧਰਮ ਦੇ ਅੰਤ ਵਾਲੇ ਯੁਗ ਵਿਚ, ਉਹ ਆਪਣੇ ਸਾਰੇ ਬਚ‌ਿਆਂ ਨੂੰ, ਦੋਤੇ-ਪੋਤਿਆਂ ਨੂੰ, ਅਤੇ ਪੜ-ਦੋਤੇ-ਪੋਤ‌ਿਆਂ ਨੂੰ ਭਿਕਸ਼ੂ ਬਣਨ ਲਈ ਭੇਜੇਗਾ ਅਤੇ ਸਮਾਨ ਤਰੀਕਾ ਵਰਤੇਗਾ, ਸਮਾਨ ਚੋਗਾ ਬੁਧ ਦੀਆਂ ਸਿਖਿਆਵਾਂ ਨੂੰ ਬਰਬਾਦ ਕਰ ਲਈ। ਸੋ ਉਥੇ ਸੰਸਾਰ ਵਿਚ ਬੋਧੀ ਸਿਖਿਆਵਾਂ ਹੋਰ ਨਹੀਂ ਰਹਿਣਗੀਆਂ।

"ਬੁਧ ਨੇ ਕਸਯਾਪਾ ਨੂੰ ਕਿਹਾ: 'ਮੇਰੇ ਪਰੀਨਿਰਵਾਣ ਵਿਚ ਪ੍ਰਵੇਸ਼ ਕਰਨ ਤੋਂ ਸਤ ਸੌ ਸਾਲਾਂ ਬਾਅਦ, ਇਹ ਮਾਰਾਪਾਪੀਅਸ ਮੇਰੇ ਸ਼ਾਨਦਾਰ ਧਰਮ ਨੂੰ ਖਰਾਬ ਕਰ ਦੇਣਗੇ। ਇਹ ਜਿਵੇਂ ਇਕ ਸ਼ਿਕਾਰੀ ਵਾਂਗ ਹੈ ਪੁਜਾਰੀ ਦਾ ਪਹਿਰਾਵਾ ਪਹਿਨਣਾ। ਮਾਰਾਪਾਪੀਅਸ ਵੀ ਇਸ ਤਰਾਂ ਕੰਮ ਕਰਨਗੇ। ਉਹ ਆਪਣੇ ਆਪ ਨੂੰ ਇਕ ਭਿਕਸ਼ੂ, ਭਿਕਸ਼ਣੀ, ਉਪਾਸਕਾ ਜਾਂ ਉਪਾਸੀਕਾ ਦੇ ਰੂਪ ਵਿਚ ਪੇਸ਼ ਕਰੇਗਾ।'" - ਮਹਾਯਾਨਾ ਮਹਾਂਪਰੀਨਿਰਵਾਨਾ ਸੂਤਰ ("ਅਧਿਆਇ ਨੌ ਤੋਂ ਅੰਸ਼: ਗਲਤ ਅਤੇ ਸਹੀ ਤੇ")

"ਜਦੋਂ ਸ਼ਕਿਆਮੁਨੀ ਬੁਧ ਨਿਰਵਾਣ ਵਿਚ ਪਰਵੇਸ਼ ਹੀ ਕਰਨ ਵਾਲੇ ਸਨ, ਉਨਾਂ ਦੇ ਦਾਨਵ ਰਾਜੇ ਨੂੰ ਬੁਲਾਇਆ ਅਤੇ ਉਸ ਨੂੰ ਹੁਕਮ ਦਿਤਾ, 'ਤੁਹਾਨੂੰ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਹੁਣ ਤੋਂ ਨਿਯਮਾਂ ਦੀ ਪਾਲਣਾ ਕਰੋ। ਉਨਾਂ ਦੀ ਉਲੰਘਣਾ ਨਾ ਕਰਨੀ।' ਦਾਨਵ ਰਾਜੇ ਨੇ ਜਵਾਬ ਦਿਤਾ, 'ਸੋ ਤੁਸੀਂ ਚਾਹੁੰਦੇ ਹੋ ਮੈਂ ਤੁਹਾਡੇ ਨਿਯਮਾਂ ਦੀ ਪਾਲਣਾ ਕਰਾਂ? ਠੀਕ ਹੈ। ਤੁਹਾਡੇ ਧਰਮ ਦੇ ਅੰਤ ਵਾਲੇ ਯੁਗ ਦੌਰਾਨ, ਮੈਂ ਤੁਹਾਡੇ ਕਪੜੇ ਪਹਿਨਾਂਗਾ, ਤੁਹਾਡਾ ਭੋਜਨ ਖਾਵਾਂਗਾ, ਅਤੇ ਤੁਹਾਡੇ ਦਾਨ ਦੇ ਕਟੋਰੇ ਵਿਚ ਮਲ ਕਰਾਂਗਾ।' ਉਸ ਦਾ ਭਾਵ ਸੀ ਕਿ ਉਹ ਧਰਮ ਨੂੰ ਅੰਦਰੋਂ ਬਰਬਾਦ ਕਰ ਦੇਵੇਗਾ। ਜਦੋਂ ਬੁਧ ਨੇ ਇਹ ਸੁਣ‌ਿਆ ਉਹ ਚਿੰਤਤ ਸਨ। ਉਹ ਰੋਏ ਅਤੇ ਕਿਹਾ, 'ਉਥੇ ਮੈਂ ਤੁਹਾਡੇ ਬਾਰੇ ਸਚਮੁਚ ਕੁਝ ਨਹੀਂ ਕਰ ਸਕਦਾ। ਤੁਹਾਡਾ ਤਰੀਕਾ ਸਭ ਤੋਂ ਜ਼ਹਿਰੀਲਾ ਹੈ, ਸਭ ਤੋਂ ਵਿਨਾਸ਼ਕਾਰੀ।'" - ਇਕ ਟਿਪਣੀ ਪੂਜਨੀਕ ਸਤਿਗੁਰੂ ਸੁਆਨ ਹੁਆ (ਵੈਸ਼ਨੋ) ਦੁਆਰਾ ਸੋਚ ਸੂਤਰ (ਸੁਰੰਗਾਮਾ ਸੂਤਰ)

ਪਰ ਮੈਂ ਇਹ ਸਭ ਵਿਚ ਵਿਸ਼ਵਾਸ਼ ਨਹੀਂ ਕਰਦੀ ਕਿਉਂਕਿ ਅਜ਼ਕਲ ਸਾਡੇ ਕੋਲ ਤਕਨੀਕੀਆਂ ਹਨ - ਸਾਡੇ ਕੋਲ ਕੰਪਿਊਟਰ ਹਨ, ਸਾਡੇ ਕੋਲ ਹਾਏ ਟੈਕ ਹੈ - ਅਸੀਂ ਬੁਧ ਦੇ ਇਹਨਾਂ ਸਭ ਸੂਤਰਾਂ ਨੂੰ ਬਹਾਲ ਕਰ ਸਕਦੇ ਹਾਂ। ਸੋ ਜੇਕਰ ਤੁਸੀਂ ਅਜ਼ੇ ਵੀ ਬੋਧੀ ਗ੍ਰੰਥਾਂ ਦਾ ਅਧਿਐਨ ਜ਼ਾਰੀ ਰਖਣਾ ਚਾਹੁੰਦੇ ਹੋ, ਫਿਰ ਤੁਸੀਂ ਉਨਾਂ ਨੂੰ ਬਹੁਤ ਆਸਾਨੀ ਨਾਲ ਲੈ ਸਕਦੇ ਹੋ। ਜਾਂ ਕੋਈ ਹੋਰ ਧਾਰਮਿਕ ਗ੍ਰੰਥ, ਇਹ ਅਜ਼ਕਲ ਬਹੁਤ ਸੌਖਾ ਹੈ; ਉਹ ਤੁਹਾਡੀਆਂ ਉੰਗਲਾਂ ਤੇ ਹਨ। ਅਤੇ ਮੈਂ ਉਨਾਂ ਵਿਚੋਂ ਬਹੁ‌ਤ ਸਾਰੇ ਪਹਿਲਾਂ ਹੀ ਤੁਹਾਡੇ ਧਿਆਨ ਵਿਚ ਲਿਆਂਦੇ ਹਨ। ਮੈਂ ਬਹੁਤ ਸਾਰੀਆਂ ਬੋਧੀ ਕਹਾਣੀਆਂ ਸੁਣਾਈਆਂ; ਮੈਂ ਅਨੇਕ ਹੀ ਬੋਧੀ ਸੂਤਰਾਂ ਦੀ ਵੀ ਵਿਆਖਿਆ ਕੀਤੀ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (4/8)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-04-22
1069 ਦੇਖੇ ਗਏ
42:51
ਧਿਆਨਯੋਗ ਖਬਰਾਂ
2025-04-22
94 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-04-22
147 ਦੇਖੇ ਗਏ
ਸਭਿਆਚਾਰਕ ਨਿਸ਼ਾਨ ਸੰਸਾਰ ਭਰ ਤੋਂ
2025-04-22
59 ਦੇਖੇ ਗਏ
24:11

Vegan Interior, Part 1 of 2

119 ਦੇਖੇ ਗਏ
ਵੀਗਨਿਜ਼ਮ: ਨੇਕ ਜੀਵਨ ਸ਼ੈਲੀ
2025-04-22
119 ਦੇਖੇ ਗਏ
5:07

Vegan Party in Cotonou, Benin

493 ਦੇਖੇ ਗਏ
ਧਿਆਨਯੋਗ ਖਬਰਾਂ
2025-04-21
493 ਦੇਖੇ ਗਏ
39:47
ਧਿਆਨਯੋਗ ਖਬਰਾਂ
2025-04-21
157 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-04-21
177 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ